ਜਲੰਧਰ -(ਮਨਦੀਪ ਕੌਰ )- ਪੰਜਾਬ ਸਰਕਾਰ ਵਲੋ ਚਲਾਈ ਗਈ ਮੁਹਿੰਮ“ਯੁੱਧ ਨਸ਼ਿਆ ਵਿਰੁੱਧ” ਵਿੱਚ ਜਲੰਧਰ ਪੁਲਸ ਨੂੰ ਇਕ ਹੋਰ ਵੱਡੀ ਕਾਮਜਾਬੀ ਮਿਲੀ ਹੈ । ਪ੍ਰੈਸ ਕਾਨਫਰੰਸ ਦੌਰਾਨ ਕਮਿਸ਼ਨਰ ਧੰਨ ਪ੍ਰੀਤ ਕੌਰ ਨੇ ਦੱਸਿਆ ਹੈ ਕਿ ਇਕ ਤਸਕਰ ਕੋਲੋ 5 ਕਿਲੋ ਹੈਰੋਇਨ ਅਤੇ 25000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਤਸਕਰ ਦਾ ਨਾਮ ਸ਼ਿਵਮ ਸੋਂਧੀ ਹੈ । ਅਤੇ ਇਸ ਉੱਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ । ਜਿਹਨਾਂ ਵਿੱਚੋ ਇੱਕ NDPS ਦਾ ਹੈ। ਪੁਲੀਸ ਕਮਿਸ਼ਨਰ ਧੰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਹਿਲਾ ਇਸ ਤਸਕਰ ਕੋਲੋ ਕਦੀ ਵੀ ਏਨੀ ਮਾਤਰਾ ਵਿੱਚ ਨਸ਼ਾ ਬਰਾਮਦ ਨਹੀਂ ਕੀਤਾ ਗਿਆ । ਬਾਕੀ ਪੁਲੀਸ ਨੇ ਰਿਮਾਂਡ ਲੈ ਲਿਆ ਹੈ । ਅਤੇ ਇਸ ਤੋਂ ਹੁਣ ਪੁੱਛਤਾਸ਼ ਕੀਤੀ ਜਾਵੇ ਗਈ ਕੇ ਇਹ ਇੰਨੀ ਮਾਤਰਾ ਦੇ ਵਿੱਚ ਨਸ਼ਾ ਕਿਸ ਨੂੰ ਅੱਗੇ ਸਪਲਾਈ ਕਰਨ ਚੱਲਾ ਸੀ। ਇਹ ਤਸਕਰ ਲੰਮਾ ਪਿੰਡ ਚੌਂਕ ਵੱਲ ਦੇ ਪਿੰਡ ਦਾ ਰਹਿਣ ਵਾਲਾ ਹੈ।