ਜਲੰਧਰ -(ਮਨਦੀਪ ਕੌਰ )-ਕਮਿਸ਼ਨਰੇਟ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਸਖਤ ਰੁੱਖ ਅਪਣਾਇਆ ਹੈ। ਪੁਲਿਸ ਨੇ ਤਸਕਰ ਬਰਿੰਦਰ ਸਿੰਘ ਉਰਫ ਬੱਬੂ ਪੁੱਤਰ ਦਵਿੰਦਰ ਸਿੰਘ ਦੀ 52,86,286 ਦੀ ਚਲ ਅਚਲ ਸੰਪੱਤੀ ਨੂੰ ਜਪਤ ਕਰ ਲਿਆ ਹੈ। ਹਾਲਾਂਕਿ ਮਾਮਲਾ ਨੰਬਰ 122 ਤਰੀਕ 20 ਮਈ 2025 ਧਾਰਾ 21 (ਸੀ)/27-A NDPS ਐਕਟ ਦੇ ਤਹਿਤ ਥਾਣਾ ਅੱਠ ਦੇ ਵਿੱਚ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਵਰਿੰਦਰ ਸਿੰਘ ਦੇ ਕਬਜ਼ੇ ਦੇ ਵਿੱਚੋਂ ਇਕ ਕਿਲੋ ਹੀਰੋਇਨ ਬਰਾਮਦ ਕੀਤੀ ਗਈ ਸੀ। ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਸ ਨੇ ਨਸ਼ੇ ਦੇ ਕਾਰੋਬਾਰ ਤੋਂ ਹੀ ਘਰ ਗੱਡੀ ਅਤੇ ਆਪਣੀ ਚਲ ਅਚਲ ਜਾਇਦਾਦ ਖਰੀਦੀ ਸੀ । ਫਿਰ ਪੁਲਿਸ ਨੇ ਬਰਿੰਦਰ ਸਿੰਘ ਦੀ ਸਾਰੀ ਜਾਇਦਾਦ ਨੂੰ ਸੀਲ ਕਰਨ ਲਈ ਕਾਰਵਾਈ ਕੀਤੀ।
ਜਿਸ ਦੇ ਵਿੱਚ 35 ਲੱਖ 80 ਹਜਰ ਰੁਪਏ ਦਾ ਘਰ ਹੈ। 17,02686 ਦੀ ਹੁੰਡਾਈ ਕਰੇਟਾ ਸ਼ਾਮਿਲ ਹੈ। ਕੁੱਲ ਜਪਤ ਕੀਤੀ ਗਈ ਸੰਪੱਤੀ ਦਾ ਮੁੱਲ 52,86286 ਰੁਪਏ ਹੈ। ਪੁਲਿਸ ਨੇ ਬਹੁਤ ਹੀ ਕੜੇ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਨਸ਼ੇ ਦੇ ਤਸਕਰਾਂ ਨੂੰ ਅਤੇ ਨਸ਼ੇ ਦੇ ਕਾਰੋਬਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ੇ ਤੋਂ ਖਰੀਦੀ ਗਏ ਕੋਈ ਵੀ ਸੰਪੱਤੀ ਜਾਂ ਕੋਈ ਵੀ ਸਾਧਨ ਪੁਲਿਸ ਵੱਲੋਂ ਜਪਤ ਕੀਤਾ ਜਾਏਗਾ। ਸ਼ਹਿਰ ਨੂੰ ਨਕਸ਼ਾ ਮੁਕਤ ਬਣਾਉਣ ਲਈ ਪੁਲਿਸ ਇਹੋ ਜਿਹੀ ਕਾਰਵਾਈ ਚਾਲੂ ਰੱਖੇਗੀ।