ਅਮ੍ਰਿਤਸਰ -(ਮਨਦੀਪ ਕੌਰ )- ਪੰਜਾਬ ਸਰਕਾਰ ਵਲੋ ਚਲਾਈ ਗਈ ਮੁਹਿਮ ਯੁੱਧ ਨਸ਼ਿਆ ਵਿਰੁੱਧ ਵਿਚ ਪੰਜਾਬ ਪੁਲਸ ਨੂੰ ਇਕ ਵਾਸੀ ਕਾਮਜਾਬੀ ਮਿਲੀ ਹੈ ।ਅੰਮ੍ਰਿਤਸਰ ਦੇ ਵਿੱਚ ਪੈਂਦੇ ਤਰਨਤਾਰਨ ਤੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਜਿਸ ਕੋਲੋ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ । ਇਸ ਨਸ਼ਾ ਤਸਕਰ ਦਾ ਨਾਮ ਅਮਰਜੋਤ ਵਾਸੀ ਪਿੰਡ ਪਿੰਡੇਵਾਲ ਹੈ ਅਤੇ ਇਸ ਦੇ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਲਿੰਕ ਹੋਣ ਦੇ ਖੁਲਾਸੇ ਹੋਏ ਹਨ । ਪੁਲਸ ਦਾ ਕਹਿਣਾ ਹੈ ਕਿ ਇਸ ਕੋਲੋ 85 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 400 ਕਰੋੜ ਹੈ । ਇਸ ਨਸ਼ਾ ਤਸਕਰ ਦੇ ਗਰੁੱਪ ਨੂੰ UK ਵਿੱਚ ਬੈਠੇ ਲਾਲੀ ਨਾਮਕ ਵਿਅਕਤੀ ਵਲੋ ਚਲਾਇਆ ਜਾ ਰਿਹਾ ਹੈ ।
ਅਮਰਜੋਤ ਵਿਰੋਧੀ ਮੁਲਕ ਕੋਲੋ ਨਸ਼ਾ ਲੈ ਕੇ ਪੰਜਾਬ ਦੇ ਕਿ ਸ਼ਹਿਰਾ ਵਿਚ ਇਸ ਦੀ ਸਪਲਾਈ ਕਰਦਾ ਸੀ।ਪੰਜਾਬ ਪੁਲਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁਸ਼ਤਾਸ਼ ਕੀਤੀ ਜਾ ਰਹੀ ਹੈ । ਕੇ ਇਹ ਇਹ ਨਸ਼ਾ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਦਾ ਸੀ। ਪੁਲੀਸ ਨੂੰ ਜ਼ਕੀਨ ਹੈ ਕੇ ਬੁਹਤ ਹੀ ਵੱਡੇ ਪੱਧਰ ਉੱਤੇ ਨਸ਼ਾ ਤਸਕਰਾਂ ਦਾ ਪਰਦਾਫਾਸ਼ ਹੋਵੇ ਗਾ।