ਅਮ੍ਰਿਤਸਰ-(ਮਨਦੀਪ ਕੌਰ )- ਜੰਡਿਆਲਾ ਗੁਰੂ ਤੋਂ ਅਕਾਲੀ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਦੀ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਹਰਜਿੰਦਰ ਸਿੰਘ ਨੂੰ ਛੇਹਰਟਾ ਸਾਹਿਬ ਗੁਰਦੁਆਰੇ ਨੇੜੇ ਗੋਲੀਆਂ ਮਾਰ ਦਿੱਤੀਆ ਗਈਆ। ਦੋ ਗੋਲੀਆਂ ਉਸਦੇ ਸਿਰ ਦੇ ਵਿੱਚ ਲੱਗੀਆਂ। ਮਿਲੀ ਜਾਣਕਾਰੀ ਦੇ ਅਨੁਸਾਰ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਕਿਸੇ ਪਰਿਵਾਰਿਕ ਸਮਾਗਮ ਦੇ ਲਈ ਅੰਮ੍ਰਿਤਸਰ ਦੇ ਵਿੱਚ ਆਇਆ ਸੀ। ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ ।