ਅੰਮ੍ਰਿਤਸਰ -(ਮਨਦੀਪ ਕੌਰ)- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਇੱਕ ਸਕੂਟਰੀ ਸਵਾਰ ਬਦਮਾਸ਼ ਵੱਲੋਂ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਨੌਜਵਾਨ ਦੇ ਲੱਗ ਕੇ ਉਸਦੇ ਆਰ ਪਾਰ ਹੋ ਗਈ ਅਤੇ ਪਿੱਛੇ ਖੜੀ ਇੱਕ ਔਰਤ ਨੂੰ ਜਾ ਲੱਗੀ। ਜਿਸ ਦੇ ਨਾਲ ਦੋਵੇਂ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ। ਇਸ ਵਾਰਦਾਤ ਦੇ ਸਮੇਂ ਉੱਥੇ ਕਾਫੀ ਲੋਕ ਮੌਜੂਦ ਸਨ।
ਉਥੋਂ ਦੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਵਾਰਦਾਤ ਦੇ ਸਮੇਂ ਸਕੂਟਰੀ ਸਵਾਰ ਬਦਮਾਸ਼ ਨੇ ਪਿਸਤੋਲ ਕੱਢੀ ਅਤੇ ਪੈਦਲ ਜਾ ਰਹੇ ਨੌਜਵਾਨ ਨੂੰ ਬਿਨਾਂ ਕਿਸੇ ਗੱਲ ਤੋਂ ਗੋਲੀ ਮਾਰ ਦਿੱਤੀ। ਇਸ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਪਰਿਵਾਰਿਕ ਮੈਂਬਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਪਹਿਲਾਂ ਇਸ ਦੋਸ਼ੀ ਦੇ ਵੱਲੋਂ ਘਰ ਦੇ ਵਿੱਚੋਂ ਇਸ ਸਕੂਟਰੀ ਨੂੰ ਚੋਰੀ ਕੀਤਾ ਗਿਆ ਹੈ ਅਤੇ ਫਿਰ ਇਸ ਗੋਲੀ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਆਲੇ ਦੁਆਲੇ ਦੀ ਸੀਸੀ ਟੀਵੀ ਖੰਗਾਲ ਰਹੀ ਹੈ ਤਾਂ ਜੋ ਦੋਸ਼ੀਆਂ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਐਤਵਾਰ ਦੀ ਹੈ ਜਿੱਥੇ ਇੱਕ ਨੌਜਵਾਨ ਕਲੋਨੀ ਦੇ ਅੰਦਰ ਕਾਲੀ ਸਕੂਟਰੀ ਦੇ ਉੱਪਰ ਆਉਂਦਾ ਹੈ ਉਸਨੇ ਨੀਲੀ ਜੈਕਟ ਪਹਿਨੀ ਹੋਈ ਹੈ। ਇਸ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਸ ਵਾਰਦਾਤ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਆਸ ਪਾਸ ਦੀਆਂ ਦੁਕਾਨਾਂ ਵੀ ਬੰਦ ਸਨ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਬਦਮਾਸ਼ ਦੇ ਵੱਲੋਂ ਬਿੱਲੂ ਦੇ ਪੇਟ ਦੇ ਵਿੱਚ ਗੋਲੀ ਮਾਰੀ ਗਈ ਅਤੇ ਉਹ ਗੋਲੀ ਬਿੱਲੂ ਦੇ ਪੇਟ ਦੇ ਵਿੱਚੋਂ ਆਰ ਪਾਰ ਹੋ ਕੇ ਪਿੱਛੇ ਖੜੀ ਇੱਕ ਹੋਰ ਨੂੰ ਜਾ ਲੱਗੀ। ਇਸ ਤੋਂ ਬਾਅਦ ਬਦਮਾਸ਼ ਮੌਕੇ ਉੱਤੋਂ ਫਰਾਰ ਹੋ ਗਿਆ।
ਇਸ ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਆਸ ਪਾਸ ਦੇ ਸੀਸੀਟੀਵੀ ਖੰਗਾਲ ਰਹੀ ਹੈ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ।

