ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਚੋਰੀ ਦੀਆ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਪੁਲਿਸ ਚੋਰਾ ਨੂੰ ਛੱਡ ਕੇ ਬੱਸ ਗੱਡੀਆਂ ਦੇ ਚਲਾਨ ਕੱਟਣ ਨੂੰ ਲਗੀ ਹੋਈ ਹੈ । ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਪੋਸ਼ ਇਲਾਕੇ ਮਾਡਲ ਟਾਊਨ ਤੋਂ ਸਨੇ ਆ ਰਿਹਾ ਹੈ । ਜਿੱਥੇ ਚੋਰਾ ਵਲੋਂ ਇਕ ਟੈਨ ਕਾਫੀ ਦੀ ਦੁਕਾਨ ਨੂੰ ਅਪਣਾ ਨਿਸ਼ਾਨਾ ਬਣਾਇਆ ਹੈ ।
ਜਾਣਕਾਰੀ ਦੇ ਮੁਤਾਬਿਕ ਚੋਰ ਨਾਲ ਵਾਲੀ ਕੰਧ ਤੋਂ ਦੂਜੀ ਮੰਜ਼ਿਲ ਵਿਚ ਬਣੀ ਦੁਕਾਨ ਦੇ ਵਿੱਚ ਤਿਜੋਰੀ ਵਿੱਚੋ 40000 ਦੀ ਨਗਦੀ ਲੇ ਕੇ ਫਰਾਰ ਹੋ ਗਏ । ਇਸ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ । ਪੁਲਿਸ ਨੇ ਮੌਕੇ ਉੱਤੇ ਪੁਹੰਚ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਵੱਲੋਂ ਆਸ ਪਾਸ ਦੇ CCTV ਖੰਗਲੇ ਜਾ ਰਹੇ ਹਨ ।
ਘਟਨਾ ਦੀ ਇਕ CCTV ਫੁਟੇਜ ਵੀ ਸਾਮ੍ਹਣੇ ਆਈ ਹੈ । ਜਿਸ ਵਿੱਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ । ਇਕ ਚੋਰ ਮੂੰਹ ਉੱਤੇ ਕਪੜਾ ਬਣਿਆ ਹੋਇਆ ਹੈ ਅਤੇ ਤਿਜੋਰੀ ਵਿੱਚੋ ਦਸਤਾਵੇਜ਼ ਬਾਹਰ ਕੱਢ ਰਿਹਾ ਹੈ। ਅਤੇ ਤਿਜੋਰੀ ਵਿੱਚੋ ਪੈਸੇ ਵੀ ਕੱਢ ਰਿਹਾ ਹੈ । ਚੋਰ ਵਲੋ ਪੈਸੇ ਕਢ ਕੇ ਕਪੜੇ ਵਿੱਚ ਲਪੇਟ ਲੈਂਦਾ ਹੈ । ਇਸ ਤੋਂ ਬਾਅਦ ਟੇਬਲ ਉੱਤੇ ਰੱਖੀ LED ਚੁੱਕ ਕੇ ਕਾਫੀ ਦੀ ਮਸ਼ੀਨ ਚੁੱਕ ਕੇ ਕੈਸ਼ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਨਾਲ ਹੀ ਦੁਕਾਨ ਦੇ ਮਾਲਿਕ ਦਬਲਹਿਣਾ ਹੈ ਕਿ ਚੋਰ ਕੈਸ਼ ਅਤੇ ਕਾਫੀ ਮਸ਼ੀਨ ਲ ਕੇ ਫਰਾਰ ਹੋ ਗਿਆ ।

