ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਆਏ ਦਿਨੀ ਲੁੱਟ ਖੋਹ ਦੀਆ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ । ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਵਿੱਚ ਪੈਂਦੇ ਪਿੰਡ ਧਾਲੀਵਾਲ ਕਾਦੀਆਂ ਦੇ ਵਿੱਚ ਸਥਿਤ ਕਾਲਾ ਸੰਘਿਆਂ ਰੋਡ ਉੱਤੇ ਬਣੇ ਹਿੰਦੁਸਤਾਨ ਪੈਰੋਲੀਅਮ ਪੈਟ੍ਰੋਲ ਪੰਪ ਉੱਤੇ ਗਨ ਪੁਆਇੰਟ ਨਾਲ ਲੁੱਟ ਖੋ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਰ ਰਾਤ ਦੋ ਲੁਟੇਰਿਆਂ ਵੱਲੋਂ ਗਨ ਪੁਆਇੰਟ ਉੱਤੇ 2 ਲੱਖ ਰੁਪਏ ਦੀ ਨਗਦੀ ਲੁੱਟੀ ਗਈ। ਇਹ ਲੁੱਟ ਦੀ ਸਾਰੀ ਵਾਰਦਾਤ ਉਥੋਂ ਦੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ।
ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਇਹਨਾਂ ਲੁਟੇਰਿਆਂ ਦਾ ਵਿਰੋਧ ਵੀ ਕੀਤਾ ਅਤੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ । ਲੁਟੇਰਿਆ ਵਲੋ ਇਹਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਅਤੇ ਫਿਰ ਫਰਾਰ ਹੋ ਗਏ। ਇਸ ਪੂਰੀ ਵਾਰਦਾਤ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੈਟਰੋਲ ਪੰਪ ਉਥੇ ਕੰਮ ਕਰਨ ਵਾਲੇ ਨੌਜਵਾਨ ਹਰਸ਼ ਨੇ ਦੱਸਿਆ ਕਿ ਇਹ ਘਟਨਾ ਰਾਤ 8 ਵਜੇ ਵਾਪਰੀ ਉਸ ਟਾਈਮ ਤੇ ਇਸ ਇਲਾਕੇ ਦੇ ਵਿੱਚ ਚੰਗੀ ਚਹਿਲ ਪਹਿਲ ਹੁੰਦੀ ਹੈ। ਵਾਰਦਾਤ ਦੇ ਸਮੇਂ ਪੈਟਰੋਲ ਪੰਪ ਦੇ ਉੱਤੇ ਕੁੱਲ ਚਾਰ ਲੋਕ ਮੌਜੂਦ ਸਨ।
ਓਦੋਂ ਹੀ ਉੱਥੇ ਦੋ ਅਨ ਪਛਾਤੇ ਨੌਜਵਾਨ ਪੈਦਲ ਚੱਲ ਕੇ ਆਏ। ਅਤੇ ਪਿਸਤੋਲ ਦੀ ਨੋਕ ਉੱਤੇਦੋ ਲੱਖ ਰੁਪਏ ਲੁੱਟ ਕੇ ਲੈ ਗਏ। ਲੁਟੇਰਿਆਂ ਵੱਲੋਂ ਪੈਟਰੋਲ ਪੰਪ ਦੇ ਦੋ ਕਰਮਚਾਰੀਆਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਖੇਤਾਂ ਦੇ ਵਿੱਚ ਦੀ ਫਰਾਰ ਹੋ ਗਏ ਜਿਸਦੀ ਸੂਚਨਾ ਲਾਂਬੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ।
ਪੀੜਿਤ ਪਕਸ਼ ਨੇ ਉਹਨਾਂ ਲੁਟੇਰਿਆਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਮੌਕੇ ਤੇ ਮੌਜੂਦ ਏਐਸਆਈ ਗੁਰਮੀਤ ਰਾਮ ਦੇ ਕਿਹਾ ਕਿ ਓਹਨਾ ਨੂੰ ਕੰਟ੍ਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕੇ 2 ਲੁਟੇਰੇ ਪੈਟਰੋਲ ਪੰਪ ਲੁੱਟ ਕੇ ਫਰਾਰ ਹੋ ਗਏ । ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲਸ ਪਾਰਟੀ ਮੌਕੇ ਉੱਤੇ ਪਹੁੰਚੀ । ਅਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਸ ਪਾਸ ਦੇ CCTV ਖਾਂਗਾਲੇ ਜਾ ਰਹੇ ਹਨ । ਤਾਂ ਜੌ ਲੁਟੇਰਿਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ।

