ਤਰਨਤਾਰਨ -(ਮਨਦੀਪ ਕੌਰ )- ਪੰਜਾਬ ਵਿੱਚ ਆਏ ਦਿਨੀਂ ਲੁੱਟ ਖੋਹ ਦੀਆ ਵਾਰਦਾਤਾਂ ਵੱਧਦੀਆ ਹੀ ਜਾ ਰਹੀ ਹਨ ।ਇਹ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਹੋ ਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਇਲਾਕੇ ਵਿਚੋ ਦੇਖਣ ਨੂੰ ਮਿਲਿਆ ਹੈ । ਜਿੱਥੇ ਥਾਣੇ ਦੀ 300 ਮੀਟਰ ਦੀ ਦੂਰੀ ਤੇ ਪੈਂਦੇ ਇਕ ਜਵੈਲਰੀ ਸ਼ੋਪ ਤੇ ਲੱਖਾ ਦੀ ਲੁੱਟ ਹੋਈ ਹੈ ।
ਮਾਮਲਾ ਥਾਣਾ ਭੀਖੀ ਪਿੰਡ ਦੀ ਕੁੱਛ ਹੀ ਦੂਰੀ ਉੱਤੇ ਰਾਜਵੀਰ ਜਵੇਲਰ ਦੀ ਦੁਕਾਨ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਹੈ । ਦੁਕਾਨ ਦੇ ਮਾਲਿਕ ਨੇ ਸਾਰੀ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਹੈ । ਦੁਕਾਨ ਦੇ ਮਾਲਿਕ ਨੇ ਦਸਿਆ ਕਿ 3 ਨਕਾਬਪੋਸ਼ ਵਿਅਕਤੀ ਦੁਕਾਨ ਤੋ 60000 ਨਗਦੀ ਅਤੇ 8 ਲੱਖ ਦਾ ਸੋਨਾ ਕੇ ਕੇ ਫਰਾਰ ਹੋ ਗਏ । ਪੁਲਸ ਨੇ ਪੀੜਿਤ ਦੇ ਬਿਆਨਾਂ ਉੱਤੇ ਪਰਚਾ ਦਰਾਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।