ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਮ੍ਹਣੇ ਆਈ ਹੈ । ਜਾਣਕਾਰੀਆਂ ਅਨੁਸਾਰ ਜਲੰਧਰ ਦੇ ਧਨ ਮੁਹੱਲਾ ਦੇ ਕੋਲ ਡੇਰੀਆ ਮਹਲਾ ਦੇ ਵਿੱਚ ਸਥਿਤ ਦਸ਼ਮੇਸ਼ ਪ੍ਰਿੰਟਿੰਗ ਪ੍ਰੈਸ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ। ਦਸ਼ਮੇਸ਼ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਦੀ ਪਹਿਚਾਣ ਸਨੀ ਵਜੋਂ ਹੋਈ ਹੈ ਜੋ ਕਿ ਧਮਾਕੇ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਦੇ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਧਮਾਕਾ ਇੰਨਾ ਜ਼ੋਰਦਾਰ ਸੀ ਕੇ ਪ੍ਰੈੱਸ ਦਾ ਮਾਲਕ ਐਲੂਮੀਨੀਅਮ ਦੇ ਦਰਵਾਜੇ ਦੇ ਵਿੱਚੋਂ ਬਾਹਰ ਡਿੱਗ ਗਿਆ। ਜਖਮੀ ਮਾਲਕ ਨੂੰ ਤੁਰੰਤ ਪਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦਮਕਲ ਵਿਭਾਗ ਦੀ ਟੀਮ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਆਪ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਿਨੇਸ਼ ਢਲ ਮੌਕੇ ਉੱਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਹਾਲ ਦੇ ਵਿੱਚ ਹੀ ਇੱਕ ਨਵੀਂ ਪ੍ਰਿੰਟਿੰਗ ਪ੍ਰੈਸ ਖਰੀਦੀ ਸੀ ਜਿਸ ਦੀ ਕੀਮਤ 50 ਲੱਖ ਰੁਪਏ ਸੀ।