ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਵਿਅਕਤੀ ਦੀ ਆਤਮ ਹੱਤਿਆ ਕਰਨ ਦੀ ਖਬਰ ਸਾਮ੍ਹਣੇ ਆਈ ਹੈ । GRP ਪੁਲਿਸ ਨੇ ਸ਼ਵ ਨੂੰ ਰੇਲਵੇ ਟਰੈਕ ਦੀ ਚਪੇਟ ਵਿੱਚ ਆਉਣ ਦੇ ਕਾਰਨ ਕਬਜ਼ੇ ਵਿਚ ਲੈ ਲਿਆ ਹੈ।
ਮ੍ਰਿਤਕ ਦੀ ਅਜੇ ਤਕ ਪਹਿਚਾਨ ਨਹੀਂ ਹੋ ਪਾਈ ਹੈ। ਪੁਲੀਸ ਨੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ ।
ਮ੍ਰਿਤਕ ਦੀ ਤਲਾਸ਼ੀ ਸਮੇਂ ਉਸ ਦੀ ਜੇਬ ਵਿੱਚੋ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਹੈ । ਜਿਸ ਤੋਂ ਪਤਾ ਚਲਦਾ ਹੈ ਕਿ ਮ੍ਰਿਤਕ ਦੀ ਉਮਰ 55 ਸਾਲ ਹੈ । ਸੁਸਾਇਡ ਨੋਟ ਬਰਾਮਦ ਕਰ ਕੇ ਪੁਲਸ ਜਾਂਚ ਵਿਚ ਜੁਟ ਗਈ ਹੈ।