ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਨਕੋਦਰ ਚੌਂਕ ਦੇ ਕੋਲ ਸਥਿਤ ਖਾਲਸਾ ਕਾਲਜ ਦੇ ਕੋਲ ਇੱਕ ਰੋਡਵੇਜ਼ ਬੱਸ ਵੱਲੋਂ ਇੱਕ ਵਿਅਕਤੀ ਨੂੰ ਟਕਰ ਮਾਰ ਦਿੱਤੀ ਗਈ । ਘਟਨਾ ਸਥਲ ਤੋਂ ਉਸ ਵਿਅਕਤੀ ਨੂੰ ਚੁੱਕ ਕੇ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚਾਇਆ ਗਿਆ ।ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੱਸ ਦੇ ਡਰਾਈਵਰ ਗੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਹਰੀ ਬੱਤੀ ਹੋਈ ਤਾਂ ਉਹ ਬੱਸ ਚਲਾਉਣ ਹੀ ਲੱਗਾ ਸੀ ਤਾਂ ਅਚਾਨਕ ਅੱਗਿਓਂ ਇੱਕ ਵਿਅਕਤੀ ਨਿਕਲ ਆਇਆ ।ਜੋ ਬੱਸ ਦੀ ਚਪੇਟ ਦੇ ਵਿੱਚ ਆ ਗਿਆ। ਬਸ ਡਰਾਈਵਰ ਦਾ ਕਹਿਣਾ ਕਿ ਉਸਦੀ ਕੋਈ ਗਲਤੀ ਹੀ ਨਹੀਂ ਸੀ । ਵਿਅਕਤੀ ਅਚਾਨਕ ਬੱਸ ਦੇ ਅੱਗੇ ਆ ਗਿਆ ਸੀ। ਘਟਨਾ ਤੋਂ ਬਾਅਦ ਵਿਅਕਤੀ ਨੂੰ ਬਸ ਦੇ ਥੱਲਿਓਂ ਕੱਢਿਆ ਗਿਆ ਅਤੇ ਉਸਨੂੰ ਤੁਰੰਤ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ। ਬਸ ਡਰਾਈਵਰ ਦਾ ਕਹਿਣਾ ਹੈ ਕਿ ਉਹ ਨਕੋਦਰ ਤੋਂ ਜਲੰਧਰ ਆ ਰਿਹਾ ਸੀ। ਉਸ ਸਮੇਂ ਇਹ ਹਾਦਸਾ ਵਾਪਰਿਆ।
ਉੱਥੇ ਹੀ ਮੌਜੂਦ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਨਾਕੇ ਉੱਤੇ ਖੜੇ ਸੀ ਅਤੇ ਅਚਾਨਕ ਚੀਕ ਚਿਹਾੜਾ ਸ਼ੁਰੂ ਹੋ ਗਿਆ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਇੱਕ ਵਿਅਕਤੀ ਬੱਸ ਦੀ ਚਪੇਟ ਦੇ ਵਿੱਚ ਆਇਆ ਹੋਇਆ ਸੀ। ਜਿਸ ਨੂੰ ਤੁਰੰਤ ਬੱਸ ਦੇ ਥੱਲਿਓਂ ਕੱਢ ਕੇ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

