ਜਲੰਧਰ -(ਮਨਦੀਪ ਕੌਰ )- ਅੱਜ ਦੇ ਡਿਜੀਟਲ ਦੌਰ ਦੇ ਦੌਰਾਨ ਲੋਕ ਠੱਗੀਆਂ ਦਾ ਸ਼ਿਕਾਰ ਜਿਆਦਾ ਹੋ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਸ਼ਾਹਕੋਟ ਤੋਂ ਸਾਮ੍ਹਣੇ ਆਇਆ ਹੈ । ਜਿੱਥੇ ਇੱਕ ਵਿਅਕਤੀ ਆਨਲਾਈਨ ਐਪ ਵਿੱਚ ਇਨਵੇਸਟ ਕਰਨ ਨਾਲ ਠੱਗੀ ਦਾ ਸ਼ਿਕਾਰ ਹੋ ਗਿਆ। ਦੱਸ ਦੇਈਏ ਪੀੜਿਤ ਅੰਮ੍ਰਿਤਪਾਲ ਨਿਵਾਸੀ ਜੈਨ ਕਾਲੋਨੀ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਨਾਲ 12.17 ਲੱਖ ਦੀ ਡਿਜੀਟਲ ਠੱਗੀ ਹੋਈ ਹੈ । ਇਸ ਘਟਨਾ ਦੀ ਸ਼ਿਕਾਇਤ ਪੀੜਿਤ ਨੇ ਸ਼ਾਹਕੋਟ ਪੁਲੀਸ ਕੋਲ ਦਰਜ ਕਰਵਾਈ ਹੈ । ਪੁਲਸ ਨੇ ਦੱਸਿਆ ਕਿ 12.17 ਲੱਖ ਦੀ ਡਿਜੀਟਲ ਠੱਗੀ ਦੇ ਆਰੋਪ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੂੰ ਨਿਓ ਵੈਲਥ ਨਾਮ ਦੇ ਇੱਕ ਆਨਲਾਈਨ ਐਪ ਦੇ ਜਰੀਏ ਪੈਸੇ ਇਨਵੈਸਟ ਕਰਨ ਦਾ ਲਾਲਚ ਦਿੱਤਾ ਗਿਆ । ਇਹ ਸਿਲਸਿਲਾ 13 ਅਕਤੂਬਰ ਨੂੰ ਸ਼ੁਰੂ ਹੋਇਆ । ਇਸ ਮਾਮਲੇ ਵਿਚ ਅੱਗੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਨੇ ਇਸ ਐਪ ਦੇ ਜਰੀਏ 7.50 ਲੱਖ ਰੁਪਏ ਜਮ੍ਹਾਂ ਕਰਵਾਏ। ਇਸ ਤੋਂ ਬਾਅਦ ਐਪ ਦੇ ਜਰੀਏ 82.36 ਲੱਖ ਦਾ ਮੁਨਾਫ਼ਾ ਦਿਖਾਉਣ ਲੱਗਾ। ਇਸ ਤੋਂ ਬਾਅਦ ਜਦ ਉਰ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਰਵਿਸ ਟੈਕਸ ਅਤੇ ਕੁਛ ਹੋਰ ਚਾਰਜਰਸ ਦੇ ਨਾਮ ਉੱਤੇ ਹੋਰ ਪੈਸੇ ਮੰਗੇ ਗਏ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ 4.67 ਲੱਖ ਹੋਰ ਜਮਾ ਕਰਵਾ ਦਿੱਤੇ। ਪਰ ਬਾਅਦ ਵਿੱਚ 26 ਨਵੰਬਰ ਨੂੰ ਉਸ ਇਹਸਾਸ ਹੋਇਆ ਕੇ ਓਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ । ਸ਼ਿਕਾਇਤ ਕਰਤਾ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ । ਪੁਲਸ ਨੇ ਤੁਰੰਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

