Jalandhar-(ਮਨਦੀਪ ਕੌਰ)-ਜਲੰਧਰ ਪੁਲਿਸ ਵੱਲੋਂ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।। ਜਾਣਕਾਰੀ ਮੁਤਾਬਿਕ ਗੁਜਰਾਤ ਪੁਲਿਸ ਨੇ ਜਲੰਧਰ ਦੀ ਪੁਲਿਸ ਦੇ ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਕੀਤਾ ਜਿਸ ਦੇ ਤਹਿਤ ਅਵਤਾਰ ਨਗਰ ਦੇ ਵਿੱਚੋਂ ਪਾਕਿਸਤਾਨ ਨਹੀਂ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋ ਕਿ ਉੱਥੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।
ਦੱਸਿਆ ਜਾ ਰਿਹਾ ਹੈ ਇਸ ਪਾਕਿਸਤਾਨੀ ਜਾਸੂਸ ਦੁਆਰਾ ਖੁਫੀਆ ਏਜੰਸੀ ਆਈਐਸ ਆਈ ਨੂੰ ਭਾਰਤ ਦੀ ਹਰ ਇੱਕ ਜਾਣਕਾਰੀ ਇੱਕ ਐਪ ਰਾਹੀਂ ਭੇਜੀ ਜਾਂਦੀ ਸੀ । ਦੱਸ ਦਈਏ ਭਾਰਤ ਤੇ ਪਾਕਿਸਤਾਨ ਦੇ ਵਿਚਲੇ ਚਲਦੇ ਤਨਾਵ ਦੀ ਹਰ ਇੱਕ ਜਾਣਕਾਰੀ ਆਈਐਸਆਈ ਨੂੰ ਇਸ ਐਪ ਤੇ ਪੋਸਟ ਕਰਕੇ ਦਿੱਤੀ ਜਾਂਦੀ ਸੀ। ਜਿਸ ਕਾਰਨ ਭਾਰਤ ਦੀ ਇਨਫੋਰਮੇਸ਼ਨ ਲੀਕ ਹੁੰਦੀ ਸੀ।
ਫਿਲਹਾਲ ਗੁਜਰਾਤ ਦੀ ਪੁਲਿਸ ਇਸ ਜਾਸੂਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੁਝ ਤਾਸ਼ ਮਗਰੋਂ ਕਾਫੀ ਵੱਡੇ ਰੈਕਟ ਦਾ ਪਰਦਾ ਫਾਸ਼ ਹੋ ਸਕਦਾ ਹੈ। ਦੱਸ ਦਈਏ ਇਸ ਪਾਕਿਸਤਾਨੀ ਜਾਸੂਸ ਦੇ ਖਾਤੇ ਵਿੱਚੋਂ 40 ਲੱਖ ਦੀ ਟਰਾਂਜੈਕਸ਼ਨ ਦਾ ਲੈਣ ਦੇਣ ਸਾਹਮਣੇ ਆਇਆ ਹੈ। ਤੇ ਉਹ ਇੱਕ ਕਰੋੜਪਤੀ ਵੀ ਹੈ।