ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਵਿੱਚ ਪੈਂਦੇ ਤਰਨ ਤਰਨ ਦੇ ਪਿੰਡ ਨੌਸ਼ਹਿਰਾ ਦੇ ਵਿੱਚੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਉੱਪਰ ਗੰਭੀਰ ਆਰੋਪ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਇੱਕ ਨਵਜਨਮੇ ਬੱਚੇ ਦੀ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ ਨੇ ਡਾਕਟਰਾਂ ਉੱਤੇ ਆਰੋਪ ਲਗਾਇਆ ਹੈ ਕਿ ਬੱਚੇ ਦੀ ਡਿਲੀਵਰੀ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਗਈ ਹੈ ਨਾ ਕਿ ਡਾਕਟਰਾਂ ਵੱਲੋਂ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਦੇ ਡਿਲੀਵਰੀ ਰੂਮ ਦੇ ਅੰਦਰ ਗਏ ਤਾਂ ਉਹਨਾਂ ਨੇ ਦੇਖਿਆ ਕਿ ਜੋ ਸਹਾਇਕ ਨਰਸ ਹੈ ।
ਉਹ ਇੱਕ ਸਾਈਡ ਉੱਤੇ ਖੜੀ ਸੀ ਅਤੇ ਸਫਾਈ ਕਰਮਚਾਰੀਆ ਵੱਲੋਂ ਬੱਚੇ ਦੀ ਡਿਲਵਰੀ ਕੀਤੀ ਜਾ ਰਹੀ ਹੈ। ਜਦੋਂ ਇਸ ਬਾਰੇ ਦੇ ਵਿੱਚ ਸਿਵਿਲ ਹਸਪਤਾਲ ਦੇ ਡਾਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਸਟਾਫ ਦਾ ਪੱਖ ਪੂਰਦਿਆਂ ਹੋਇਆ ਕਿਹਾ ਕਿ ਸਾਡੇ ਸਟਾਫ ਵੱਲੋਂ ਤੁਹਾਨੂੰ ਰੈਫਰ ਕੀਤਾ ਗਿਆ ਸੀ। ਪਰ ਤੁਸੀਂ ਨਹੀਂ ਗਏ।
ਪਰਵਾਰਿਕ ਮੈਂਬਰਾਂ ਨੇ ਕਿਹਾ ਕਿ ਤੁਹਾਡੇ ਸਟਾਫ ਮੈਂਬਰਾਂ ਵੱਲੋਂ ਸਾਨੂੰ ਕਿਹਾ ਗਿਆ ਸੀ ਅਗਰ ਜਰੂਰਤ ਪਈ ਤੇ ਤੁਹਾਨੂੰ ਰੈਫਰ ਕੀਤਾ ਜਾਵੇਗਾ। ਉਹਨਾਂ ਨੇ ਸਾਨੂੰ ਸਾਫ ਨਹੀਂ ਸੀ ਕਿਹਾ ਕਿ ਤੁਸੀਂ ਹੁਣੇ ਇਸ ਨੂੰ ਕਿਸੇ ਹੋਰ ਹਸਪਤਾਲ ਲੈ ਜਾਓ। ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

