ਪੰਜਾਬ -ਪੰਜਾਬ ਵਿੱਚ ਰਣਜੀਤ ਸਿੰਘ ਢੰਡਰੀਆ ਵਾਲੇ ਦੇ ਕੇਸ ਵਿੱਚ ਇੱਕ ਨਵਾਂ ਮੋੜ ਆਇਆ ਹੈ। ਜਿਸ ਵਿੱਚ ਢੰਡਰੀਆਂ ਵਾਲੇ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦੱਸ ਦਈਏ ਕਿ 2012 ਦੇ ਵਿਚ ਰਣਜੀਤ ਸਿੰਘ ਢੰਡਰੀਆ ਵਾਲੇ ਤੇ ਰੇਪ ਅਤੇ ਕਤਲ ਦਾ ਮੁਕਦਮਾ ਦਰਜ ਹੋਇਆ ਸੀ। ਇਸ ਮਾਮਲੇ ਦੇ ਵਿੱਚ ਜੋ ਪੁਲਿਸ ਨੇ ਜਾਂਚ ਰਿਪੋਰਟ ਦਰਜ ਕਰਵਾਈ ਸੀ ਮੈਜਿਸਟਰੇਟ ਵੱਲੋਂ ਉਸ ਉੱਤੇ ਅਸਹਿਮਤੀ ਜਤਾਈ ਗਈ ਹੈ ।
ਦੱਸ ਦਈਏ ਰਣਜੀਤ ਸਿੰਘ ਢੰਡਰੀਆਂ ਵਾਲਾ ਇਸ ਮਾਮਲੇ ਦੇ ਵਿੱਚ ਖੁਦ ਨੂੰ ਪਾਕ ਅਤੇ ਸਾਫ ਪਹਿਲਾਂ ਹੀ ਦੱਸ ਚੁੱਕਾ ਹੈ । ਪਰ ਹੁਣ ਮੈਜਿਸਟਰੇਟ ਨੇ ਰਿਪੋਰਟ ਉੱਤੇ ਜਵਾਬੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੂੰ ਸੌਂਪ ਦਿੱਤਾ ਹੈ। ਮੈਜਿਸਟਰੇਟ ਦੇ ਇਸ ਮਾਮਲੇ ਦੇ ਵਿੱਚ ਰਿਪੋਰਟ ਨਾਲ ਅਸਹਿਮਤੀ ਜਿਤਾਉਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਜਿਸ ਦੇ ਨਾਲ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਹਾਈਕੋਰਟ ਨੇ ਇਸ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਤੋਂ ਇਨਕਾਰ ਕੀਤਾ ਸੀ। ਪਰ ਪੰਜਾਬ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਤਿੰਨ ਮੈਂਬਰਾਂ ਕਮੇਟੀ ਗਠਿਤ ਕੀਤੀ ਸੀ।