ਗੜਸ਼ੰਕਰ -(ਮਨਦੀਪ ਕੌਰ )- ਗੜਸ਼ੰਕਰ ਦੇ ਪਿੰਡ ਮੋਰਾਵਾਲੀ ਦੇ ਵਿੱਚ ਹੋਏ ਐਨਆਰਆਈ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਦਰਅਸਲ ਮੋਰਾਵਾਲੀ ਪਿੰਡ ਦੇ ਵਿੱਚ ਹੋਏ ਐਨਆਰਆਈ ਅਤੇ ਕੇਅਰ ਟੇਕਰ ਮਨਜੀਤ ਕੌਰ ਦੇ ਕਤਲ ਦੇ ਆਰੋਪ ਦੇ ਵਿੱਚ ਮਨਜੀਤ ਕੌਰ ਦੇ ਲੜਕੇ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਲਖਵਿੰਦਰ ਸਿੰਘ ਉਰਫ ਗੁਲਜ਼ਾਰ ਸਿੰਘ ਵਾਸੀ ਬਾਠ ਥਾਣਾ ਨੂਰ ਮਹਿਲ ਜ਼ਿਲ ਜਲੰਧਰ ਅਤੇ 2-3 ਸਾਥੀਆਂ ਨੂੰ ਗਿਫਤਾਰ ਕੀਤਾ ਹੈ।
ਦਰਜ ਕੇਸ ਮੁਤਾਬਕ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਅੱਡਾ ਕਿਤਨਾ ’ਚ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਮੋਰਾਂਵਾਲੀ ਦੇ ਐੱਨ. ਆਰ. ਆਈ. ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਅਤੇ ਉਸ ਦੀ ਕੇਅਰ ਟੇਕਰ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਬਾਠ ਦਾ ਕਤਲ ਮਨਜੀਤ ਕੌਰ ਦੇ ਲੜਕੇ ਮਨਦੀਪ ਸਿੰਘ ਨੇ ਆਪਣੇ 2-3 ਸਾਥੀਆਂ ਨੇ ਮਿਲ ਕੇ ਕੀਤਾ ਹੈ ਕਿਉਂਕਿ ਮਨਦੀਪ ਸਿੰਘ ਅਪਣੀ ਮਾਂ ਮਨਜੀਤ ਕੌਰ ਦੇ ਐੱਨ. ਆਰ. ਆਈ. ਨਾਲ ਨਾਜਾਇਜ਼ ਸੰਬੰਧ ਬਾਰੇ ਪਤਾ ਲੱਗ ਗਿਆ ਸੀ ਅਤੇ ਉਹ ਉਸ ਨੂੰ ਰੋਕਦਾ ਸੀ। ਇਸ ਸਬੰਧੀ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਦੇ ਬਿਆਨਾਂ ’ਤੇ ਥਾਣਾ ਗੜ੍ਹਸ਼ੰਕਰ ਵਿਖੇ ਉਕਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

