ਜਲੰਧਰ -(ਮਨਦੀਪ ਕੌਰ )– ਜਲੰਧਰ ਦੇ ਮਾਡਲ ਟਾਊਨ ਦੇ ਇਲਾਕੇ ਵਿਚ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਸਾਮ੍ਹਣੇ ਆਇਆ ਹੈ। ਇਹ ਘਟਨਾ ਸ਼ਹਿਰ ਦੇ ਪੋਰਸ ਏਰੀਆ ਮਾਡਲ ਟਾਊਨ ਦੇ ਨਿਊ ਫਿੱਟਨੈੱਸ ਜ਼ਿਮ ਦੇ ਬਾਹਰ ਦੀਆਂ ਹੈ । ਜਿੱਥੇ ਕੁੱਛ ਬਦਮਾਸ਼ਾਂ ਵਲੋ ਇਕ ਮੋਬਾਈਲ ਵਪਾਰੀ ਨੂੰ ਨਾਲ ਬੁਰੀ ਤਰਹ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ । ਦਸਿਆ ਜਾ ਰਿਹਾ ਹੈ ਕੇ ਇਹ ਘਟਨਾ 19 ਤਰੀਕ ਦੀ ਹੈ । ਪਰ ਪੁਲਸ ਵੱਲੋ ਮਾਮਲਾ ਅੱਜ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕੇ ਉਹ ਮਾਮਲੇ ਦੀ ਚੰਗੀ ਤਰ੍ਹਾ ਨਾਲ ਜਾਂਚ ਕਰ ਰਹੀ ਹੈ ।
ਪੀੜਿਤ ਨੇ ਪੁਲੀਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਜਿਮ ਵਿੱਚੋ ਐਕਸਰਸਾਈਜ਼ ਕਰਕੇ ਬਾਹਰ ਨਿਕਲਿਆ ਸੀ। ਫਿਰ ਜਿਦ੍ਹਾ ਹੀ ਓਹ ਓਹਨਾ ਗੱਡੀ ਵਿੱਚ ਬੈਠਣ ਲੱਗਾ ਤਾਂ 10 -15 ਵਿਅਕਤੀ ਓਹਦੇ ਕੋਲ ਆਏ । ਅਤੇ ਉਸ ਨੂੰ ਜਾਨੋ ਮਰਨ ਦੀ ਨੀਅਤ ਨਾਲ ਉਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਅਤੇ ਉਸ ਨੂੰ ਬੁਰੀ ਤਰਹ ਨਾਲ ਜ਼ਖ਼ਮੀ ਕਰ ਕੇ ਉਸ ਦੀ 2 ਤੋਲੇ ਦੀ ਚਾਂਦੀ ਦੀ ਚੇਨ ਲੈ ਕੇ ਫਰਾਰ ਹੋ ਗਏ । ਇਸ ਘਟਨਾ ਵਿਚ ਪੀੜਿਤ ਦੀ ਐਪਲ ਦੀ ਘੜੀ ਵੀ ਟੁੱਟ ਗਈ । ਪੁਲੀਸ ਨੇ CCTV ਚੈੱਕ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

