ਮੋਹਾਲੀ -(ਮਨਦੀਪ ਕੌਰ)- ਮੋਹਾਲੀ ਜਿਲੇ ਦੇ ਖਰੜ ਵਿੱਚ ਤਿੰਨ ਦੋਸਤਾਂ ਦੇ ਝਗੜੇ ਨੇ ਖੂਨੀ ਰੂਪ ਧਾਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜੇ ਗੱਲ ਨੂੰ ਲੈ ਕੇ ਤਿੰਨਾਂ ਦੋਸਤਾਂ ਦੇ ਵਿੱਚ ਝਗੜਾ ਹੋ ਗਿਆ ਅਤੇ ਇਸੇ ਝਗੜੇ ਦੇ ਦੌਰਾਨ ਉਹਨਾਂ ਨੇ ਇੱਕ ਦੂਜੇ ਉੱਤੇ ਚਾਕੂ ਨਾਲ ਵਾਰ ਕਰ ਦਿੱਤੇ।
ਇਸ ਘਟਨਾ ਦੌਰਾਨ ਇੱਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦ ਕਿ ਦੂਜਾ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਅਤੇ ਤੀਜਾ ਮੌਕੇ ਤੋਂ ਫਰਾਰ ਹੋ ਗਿਆ ਜੋ ਇਸ ਝਗੜੇ ਦੇ ਵਿੱਚ ਮੌਜੂਦ ਸੀ । ਦੱਸਿਆ ਜਾ ਰਿਹਾ ਹੈ ਤਿੰਨਾਂ ਨੇ ਨਸ਼ਾ ਕੀਤਾ ਹੋਇਆ ਸੀ।
ਉਥੋਂ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਪਹਿਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਬਹਿਸ ਤੋਂ ਬਾਅਦ ਇਸ ਛੋਟੀ ਜਿਹੀ ਬਹਿਸ ਨੇ ਖੂਨੀ ਰੂਪ ਧਾਰ ਲਿਆ। ਦੱਸਿਆ ਜਾ ਰਿਹਾ ਕਿ ਤਿੰਨੋ ਨੌਜਵਾਨ ਖਰੜ ਦੇ ਰਹਿਣ ਵਾਲੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਫਰਾਰ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ ।