ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਅੱਜ ਸਵੇਰੇ ਸਵੇਰੇ ਅੱਗ ਲੱਗ ਗਈ। ਹਸਪਤਾਲ ਦੇ ਵਿੱਚੋਂ ਸਾਰੇ ਮਰੀਜ਼ਾਂ ਅਤੇ ਬੱਚਿਆਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ। ਅੱਗ ਲੱਗਣ ਦੇ ਕਾਰਨ ਹਸਪਤਾਲ ਦੇ ਵਿੱਚ ਚਾਰੋਂ ਤਰਫ ਧੂਆਂ ਧੂਆਂ ਹੋ ਗਿਆ। ਜਿਸ ਨੂੰ ਦੇਖ ਕੇ ਉਥੋਂ ਦੇ ਮਰੀਜ਼ ਘਬਰਾ ਗਏ। ਇਲਾਜ ਦੇ ਲਈ ਉੱਥੇ ਆਏ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਉਥੋਂ ਬਾਹਰ ਭੱਜੇ। ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਅਤੇ ਅੱਗ ਉੱਤੇ ਕਾਬੂ ਪਾ ਲਿਆ। ਬਚਾਅ ਕਰਨੀ ਮਨਜਿੰਦਰ ਸਿੰਘ ਨੇ ਦੱਸਿਆ ਕਿ” ਅੱਜ ਸਵੇਰੇ ਬਲੱਡ ਬੈਂਕ ਦੇ ਅੰਦਰ ਰੈਫਰੀਜਰੇਟਰ ਦੇ ਕੋਲ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਤੇਜ਼ੀ ਨਾਲ ਫੈਲ ਗਈ”।
ਅੱਗ ਲੱਗਣ ਦੇ ਤੁਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ। ਅਤੇ ਬਚਾਅ ਕਾਰਿਆ ਸ਼ੁਰੂ ਕੀਤਾ ਜਿਸ ਦੇ ਤਹਿਤ ਸਾਰੇ ਮਰੀਜ਼ਾਂ ਨੂੰ ਅਤੇ ਬੱਚਿਆਂ ਨੂੰ ਹਸਪਤਾਲ ਦੇ ਵਿੱਚੋਂ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਵਿਲ ਸਰਜਨ ਡਾਕਟਰ ਸਵਰਨਜੀਤ ਧਵਲ ਕੁਝ ਹੀ ਦੇਰ ਵਿੱਚ ਮੌਕੇ ਉੱਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਕੋਲ ਬਣੇ ਸਟੋਰ ਵਿੱਚ ਬਲੱਡ ਬੈਂਕ ਦਾ ਸਮਾਨ ਰੱਖਿਆ ਹੋਇਆ ਸੀ। ਤਾਂ ਅਚਾਨਕ ਸੋਰਟ ਸਰਕਿਟ ਦੇ ਕਾਰਨ ਬਲੱਡ ਬੈਂਕ ਦੇ ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇਜੀ ਨਾਲ ਫੈਲੀਆਂ ਅਤੇ ਦੇਖਦੇ ਹੀ ਦੇਖਦੇ ਚਾਰੋ ਤਰਫ ਧੂਆਂ ਧੂਆਂ ਹੋ ਗਿਆ।
ਕਿਸ ਘਟਨਾ ਦੇ ਦੌਰਾਨ ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਦੌੜਦਾ ਹੋਇਆ ਨਜ਼ਰ ਆਇਆ। ਜਦ ਕਿ ਠੇਕਾ ਅਧਿਕਾਰਿਤ ਸਫਾਈ ਕਰਮਚਾਰੀ ਆਪਣੀ ਜਾਣ ਦੀ ਪਰਵਾਹ ਕੀਤੇ ਬਿਨਾਂ ਅੰਦਰ ਲੱਗੇ ਸਿਲੰਡਰਾਂ ਦੇ ਨਾਲ ਅੱਗ ਬੁਝਾਉਂਦਾ ਨਜ਼ਰ ਆਇਆ। ਜਾਣਕਾਰੀ ਦਿੰਦੇ ਹੋਰ ਡਾਕਟਰ ਸਵਰਨਜੀਤ ਧਵਲ ਨੇ ਦੱਸਿਆ ਕਿ ਇਹ ਅੱਗ ਸ਼ੋਰਟ ਸਰਕਿਟ ਦੇ ਕਾਰਨ ਲੱਗੀ ਸੀ। ਜਿਸ ਦੇ ਨਾਲ ਅਜੇ ਤੱਕ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ। ਬਾਕੀ ਹਸਪਤਾਲ ਦੀ ਸਫਾਈ ਕੀਤੀ ਜਾ ਰਹੀ ਹੈ । ਮਰੀਜ਼ਾਂ ਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ ਹੈ ਬਾਕੀ ਹਸਪਤਾਲ ਦਾ ਸਟਾਫ ਪੂਰੀ ਮੁਸਤੈਦੀ ਦੇ ਨਾਲ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਅਤੇ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।