ਲੁਧਿਆਣਾ -(ਮਨਦੀਪ ਕੌਰ )- ਪੰਜਾਬ ਦੇ ਵਿੱਚੋਂ ਲੁਟਾ ਕੋਹਾਂ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਸਵੇਰ ਚੜਦੇ ਹੀ ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚੋਂ ਲੁੱਟ ਖੋ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 45 ਸਾਲਾ ਆਦਮੀ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਉਸ ਨੂੰ ਐਕਟੀਵਾ ਸਵਾਰ ਕੁਝ ਨੌਜਵਾਨਾਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਗਿਆ। ਜਾਣਕਾਰੀ ਮੁਤਾਬਕ ਬੀਤੀ ਰਾਤ ਪਿੰਡ ਮਿਹਰਬਾਨ ਖੇਤਰ ਦੇ ਗੁੱਜਰ ਭਵਨ ਵਿੱਚ ਰਹਿੰਦੇ 45 ਸਾਲਾਂ ਬਜ਼ੁਰਗ ਦੀ ਐਕਟੀਵਾ ਸਵਾਰ ਨੌਜਵਾਨਾਂ ਵੱਲੋਂ ਪੇਟ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸਦੇ ਕੋਲੋਂ ਸੈਮਸੰਗ ਦਾ ਮੋਬਾਈਲ ਅਤੇ 1200 ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ।
ਜਖਮੀ ਵਿਅਕਤੀ ਦੀਆਂ ਚੀਕਾਂ ਸੁਣ ਕੇ ਜਦੋਂ ਪੀੜਿਤ ਵਿਅਕਤੀ ਦੇ ਬੱਚੇ ਅਤੇ ਪਤਨੀ ਘਰੋਂ ਬਾਹਰ ਆਏ ਉਦੋਂ ਤੱਕ ਦੋਸ਼ੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਉਥੋਂ ਮੌਜੂਦ ਲੋਕਾਂ ਦੀ ਮਦਦ ਦੇ ਨਾਲ ਜਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ। ਜਿੱਥੇ ਰਸਤੇ ਵਿੱਚ ਹੀ ਜਖਮੀ ਵਿਅਕਤੀ ਨੇ ਆਪਣਾ ਦਮ ਤੋੜ ਦਿੱਤਾ। ਮ੍ਰਿਤਕ ਦੀ ਪਹਿਚਾਨ ਤਿਲਕ ਰਾਜ ਦੇ ਰੂਪ ਵਿੱਚ ਹੋਈ ਹੈ ।
ਮ੍ਰਿਤਕ ਦੇ ਬੇਟੇ ਦਾਨਿਸ਼ ਨੇ ਦੱਸਿਆ ਕਿ ਉਸਦੇ ਪਿਤਾ ਪਿਛਲੇ ਦੋ ਮਹੀਨੇ ਤੋਂ ਬਿਮਾਰ ਚਲਦੇ ਘਰ ਹੀ ਰਹਿ ਰਹੇ ਸਨ। ਵੀਰਵਾਰ ਨੂੰ ਕਰੀਬਨ 10 ਵਜੇ ਉਸਦੇ ਪਿਤਾ ਅਤੇ ਉਸਦੀ ਮਾਂ ਕਮਲਾ ਦੇਵੀ ਦੋਵੇਂ ਘਰ ਦੇ ਬਾਹਰ ਖੜੇ ਸਨ। ਇਸ ਦੌਰਾਨ ਕਮਲਾ ਦੇਵੇ ਘਰ ਦੇ ਅੰਦਰ ਆਪਣੀ ਚੱਪਲ ਪਾਉਣ ਲਈ ਗਈ ਤਾਂ ਪਿਤਾ ਸੈਰ ਕਰਦੇ ਕਰਦੇ ਘਰ ਤੋਂ ਥੋੜਾ ਅੱਗੇ ਨਿਕਲ ਗਏ ਜਿਸ ਤੋਂ ਬਾਅਦ ਪਿੱਛੋਂ ਐਕਟੀਵਾ ਸਵਾਰ ਦੋਸ਼ੀਆਂ ਵੱਲੋਂ ਅੱਗੇ ਜਾ ਕੇ ਤਿਲਕ ਰਾਜ ਦੇ ਪੇਟ ਦੇ ਵਿੱਚ ਚਾਕੂ ਮਾਰ ਕੇ ਉਸ ਤੋਂ ਸੈਮਸੰਗ ਦਾ ਮੋਬਾਇਲ ਅਤੇ 1200 ਨਗਰੀ ਖੋਲ ਲਈ ਗਈ । ਅਤੇ ਮੌਕੇ ਉੱਤੋ ਫਰਾਰ ਹੋ ਗਏ।
ਇਸ ਮੌਕੇ ਥਾਣਾ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲੁੱਟ ਖੋਹ ਹੋਈ ਹੈ ਅਤੇ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਤੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।ਓਹਨਾ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਲਿਆ ਜਾਵੇਗਾ।