ਜਲੰਧਰ -(ਮਨਦੀਪ ਕੌਰ )- ਮੁੰਬਈ ਵਿਚ ਹੋਏ ਬਾਬਾ ਸਿਧਿਕੀ ਕਤਲ ਤੋਂ ਬਾਅਦ ਪੰਜਾਬ ਵਿਚ ਹੋ ਰਹੇ ਗ੍ਰਨੇਡ ਮਾਮਲਿਆਂ ਵਿਚ ਇਕ ਨਵੀ ਖ਼ਬਰ ਸਾਮਣੇ ਆਈ ਹੈ I ਇਸ ਮਾਮਲੇ ਵਿਚ ਚਰਚਾ ਬਤੋਰ ਰਹੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਅਤੇ JISHAN ਅਖ਼ਤਰ ਦੇ ਨਾਲ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਜੁੜਣ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ I ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ ਉੱਤੇ ਇਕ ਪੋਸਟ ਪਾ ਕੇ ਵੱਡਾ ਹੰਗਾਮਾ ਮਚਾ ਦਿੱਤਾਹੈ I ਫੇਸਬੁੱਕ ਉੱਤੇ ਪੈ ਗਈ ਇਸ ਦੇ ਪੇਜ ਦਾ ਨਾਮ ‘JAI shree ram ‘ਹੈ I
ਉਸ ਪੋਸਟ ਵਿਚ ਲਿਖਿਆ ਹੈ ਕੇ ” JISHAN ਅਖ਼ਤਰ ਦੀ ਕਦੀ ਵੀ ਸਾਡੇ ਗਰੁੱਪ ਲਾਰੈਂਸ ਨਾਲ ਗੱਲ ਨਹੀਂ ਹੋਈ I JISHAN ਅਖ਼ਤਰ ਅਤੇ ਉਸ ਦਾ ਗਰੁੱਪ ਲੋਕਾਂ ਨੂੰ ਫੋਨ ਕਰ ਕੇ ਪੈਸਿਆਂ ਦੀ ਡਿਮਾਂਡ ਕਰ ਰਿਹਾ ਹੈ I ਅਖ਼ਤਰ ਅਤੇ ਭੱਟੀ ਦੋਵੇ ਦੇਸ਼ ਵਿਰੋਧੀ ਸਰਗਰਮੀਆਂ ਕਰ ਰਹੇ ਹਨ I ਜਿਸ ਕਾਰਨ ਅਸੀ ਓਹਨਾ ਨੂੰ ਜਾਨ ਤੋਂ ਮਾਰ ਦਵਾ ਗੇ I ਓਹਨਾ ਨੇ ਪੋਸਟ ਵਿਚ ਅਗੇ ਲਿਖਿਆ ਹੈ ਕਿ ਸ਼ਹਿਜ਼ਾਦ ਭੱਟੀ ਆਪਣੀਆਂ ਵੀਡਿਓਜ਼ ਨੂੰ ਐਡਿਟ ਕਰ ਕਿ ਸੋਸ਼ਲ ਮੀਡੀਆ ਉੱਤੇ ਅਪਲੋਰਡ ਕਰ ਰਿਹਾ ਹੈ I ਜਿਸ ਵਿਚ ਉਹ ਮੀਡੀਆ ਨੂੰ ਕਹਿ ਰਿਹਾ ਹੈ ਕਿ ਮੈਂ ਬਿਸ਼ਨੋਈ ਗਰੁੱਪ ਦੇ ਨਾਲ ਹਨ I ਜਦ ਕਿ ਇਹ ਗੱਲ ਸੱਚ ਨਹੀਂ ਹੈ I ਸਾਡਾ ਆਸ਼ੂ ਅਤੇ ਭਾਣੇ ਨਾਲ ਵੀ ਕੋਈ ਸੰਬੰਧ ਨਹੀਂ ਹੈ I ਅਸੀ ਸਬ ਦਾ ਇਕੋ ਜੇਹਾ ਹੀ ਹਾਲ ਕਰਾ ਗੇ” I
ਇਸ ਤੋਂ ਇਲਾਵਾ ਪੁਲਿਸ ਇਸ ਗੱਲ ਦਾ ਦਾਵਾ ਕਰ ਚੁਕੀ ਹੈ ਕਿ ਇਹਨਾਂ ਪਾਕਿਸਤਾਨੀ ਡੋਨਾ ਨੇ ਹੀ BJP ਨੇਤਾ ਮਨੋਰੰਜਨ ਕਾਲੀਆਂ ਦੇ ਘਰ ਗ੍ਰਨੇਡ ਨਾਲ ਹਮਲਾ ਕਰਾਇਆ ਹੈ I