ਟਾਂਡਾ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਵੱਲੋਂ ਇੱਕ ਮੁਜਰਮ ਦਾ ਇਨਕਾਊਂਟਰ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਬੀਤੇ ਦਿਨੀ ਪਿੰਡ ਕਲੋਆਂ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਬਲਜੀਤ ਸਿੰਘ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਮੁਜਰਮ ਦਾ ਇਨਕਾਊਂਟਰ ਕੀਤਾ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਜਰਮ ਇਸ ਗੁਪਤ ਜਗ੍ਹਾ ਤੇ ਲੁਕਿਆ ਹੋਇਆ ਹੈ ਜਦੋਂ ਪੁਲਿਸ ਸੂਚਨਾ ਦੇ ਆਧਾਰ ਉੱਤੇ ਮੁਜਰਮ ਨੂੰ ਗ੍ਰਿਫਤਾਰ ਕਰਨ ਗਏ ਤਾਂ ਮੁਜਰਿਮ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ। ਉਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮੁਜਰਮ ਉੱਤੇ ਫਾਇਰਿੰਗ ਕੀਤੀ ਜੋ ਗੋਲੀ ਉਸਦੇ ਪੱਟ ਵਿੱਚ ਲੱਗੀ ਜਖਮੀ ਹਾਲਤ ਦੇ ਵਿੱਚ ਜੁਰਮ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਕੀਤੇ ਗਏ ਮੁਜਰਿਮ ਦੀ ਪਹਿਚਾਨ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਵਾਸੀ ਪਿੰਡ ਖਡਿਆਲਾ ਸੈਨੀਆਂ ਦੇ ਰੂਪ ਵਿੱਚ ਹੋਈ ਹੈ ਦੋਸ਼ੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।

