ਅੰਮ੍ਰਿਤਸਰ -(ਮਨਦੀਪ ਕੌਰ )- ਪੰਜਾਬ ਦੇ ਵਿੱਚ ਲੋਕਾਂ ਨੇ ਅੱਜ ਕੱਲ ਵੱਧ ਕਮਾਈ ਦੇ ਸਾਧਨ ਵਾਸਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਦ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਲਾਲਚੀ ਲੋਕ ,ਲੋਕਾਂ ਦੀਆਂ ਭਾਵਨਾਵਾਂ ਅਤੇ ਸਿਹਤ ਦੇ ਨਾਲ ਖਿਲਵਾੜ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ-ਤਰਨ ਤਾਰਨ ਰੋਡ ਤੋਂ ਸੁਣਨ ਨੂੰ ਮਿਲਿਆ ਹੈ। ਜਿੱਥੇ ਫੂਡ ਡਿਪਾਰਟਮੈਂਟ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਜਿੱਥੇ ਵੱਡੀ ਮਾਤਰਾ ਦੇ ਵਿੱਚ ਨਕਲੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ।
ਇਹ ਦੇਸੀ ਘਿਓ ਬਨਸਪਤੀ ਅਤੇ ਰਿਫਾਇੰਡ ਨੂੰ ਮਿਕਸ ਕਰਕੇ ਉਸਦੇ ਵਿੱਚ ਸੀ ਘਿਓ ਦਾ ਫਲੇਵਰ ਮਿਕਸ ਕਰਕੇ ਇਹ ਨਕਲੀ ਦੇਸੀ ਘਿਓ ਬਣਾਇਆ ਜਾ ਰਿਹਾ ਸੀ। ਜਿਸ ਉੱਪਰ ਅਲੱਗ ਅਲੱਗ ਕੰਪਨੀਆਂ ਦੇ ਟੈਗ ਲਗਾਏ ਜਾ ਰਹੇ ਸਨ।
ਜਿਸ ਦੇ ਤਹਿਤ ਫੂਡ ਡਿਪਾਰਟਮੈਂਟ ਅਤੇ ਪੰਜਾਬ ਪੁਲਿਸ ਵੱਲੋਂ ਜੋਇੰਟ ਰੇਡ ਕੀਤੀ ਗਈ ਸੀ। ਜਦੋਂ ਫੂਡ ਡਿਪਾਰਟਮੈਂਟ ਇੰਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਕਾਫੀ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮਾਰਕੀਟ ਦੇ ਵਿੱਚ ਨਕਲੀ ਦੇਸੀ ਘਿਓ ਪਾਇਆ ਜਾ ਰਿਹਾ ਹੈ। ਜੋ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਹੈ।
ਜਦੋਂ ਫੂਡ ਡਿਪਾਰਟਮੈਂਟ ਵੱਲੋਂ ਜੋ ਘਿਓ ਨੂੰ ਡਿਲੀਵਰ ਕਰਦਾ ਸੀ ਉਸ ਉੱਪਰ ਨਜ਼ਰ ਰੱਖੀ ਗਈ ਉਸਦੀ ਰੇਕੀ ਕੀਤੀ ਗਈ ।ਕਰੀਬਨ ਦੋ -ਤਿੰਨ ਦਿਨ ਦੇ ਬਾਅਦ ਉਹਨਾਂ ਨੂੰ ਨਤੀਜਾ ਮਿਲਿਆ। ਜਿਸ ਤੋਂ ਬਾਅਦ ਉਹਨਾਂ ਨੂੰ ਇਸ ਫੈਕਟਰੀ ਦੇ ਲੋਕੇਸ਼ਨ ਦਾ ਪਤਾ ਲੱਗਾ। ਫੈਕਟਰੀ ਅੰਮ੍ਰਿਤਸਰ ਤਰਨ-ਤਾਰਨ ਰੋਡ ਉਪਰ ਬਣਾਈ ਗਈ ਸੀ। ਜਦੋਂ ਫੂਡ ਡਿਪਾਰਟਮੈਂਟ ਅਤੇ ਪੰਜਾਬ ਪੁਲਿਸ ਵੱਲੋਂ ਅੰਦਰ ਜਾ ਕੇ ਰੇਡ ਕੀਤੀ ਗਈ ਤਾਂ ਉਹਨਾਂ ਨੂੰ ਨਕਲੀ ਦੇਸੀ ਘਿਓ ਦੀ ਵੱਡੀ ਖੇਪ ਮਿਲੀ। ਜਿਸ ਵਿੱਚ ਵੱਡੀ ਮਾਤਰਾ ਦੇ ਵਿੱਚ ਰਿਫਾਇੰਡ ਆਇਲ ਅਤੇ ਬਨਸਪਤੀ ਪ੍ਰਾਪਤ ਹੋਈ। ਉਹਨਾਂ ਨੂੰ ਉੱਥੇ ਅਲੱਗ ਅਲੱਗ ਕੰਪਨੀਆਂ ਦੇ ਬਣੇ ਹੋਏ ਟੈਗ ਵੀ ਮਿਲੇ ਜੋ ਸਟਿੱਕਰ ਉਹ ਨਕਲੀ ਦੇਸੀ ਘਿਓ ਤੇ ਲਗਾ ਕੇ ਬਾਜ਼ਾਰ ਵਿੱਚ ਵੇਚਦੇ ਸਨ। ਇਸ ਸਾਰੀ ਕਾਰਵਾਈ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਬਾਕੀ ਇਹ ਗੋਰਖ ਧੰਦਾ ਕਿਸ ਦੀ ਸ਼ਹਿ ਉੱਤੇ ਚੱਲ ਰਿਹਾ ਹੈ ਇਸ ਦਾ ਪਤਾ ਲਗਾਣਾ ਅਜੇ ਬਾਕੀ ਹੈ। ਪੁਲਿਸ ਨੇ ਬਨਸਪਤੀ ਅਤੇ ਰਿਫਾਇੰਡ ਆਇਲ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਨਕਲੀ ਦੇਸੀ ਘਿਓ ਦੀ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਕੀ ਫੂਡ ਇੰਸਪੈਕਟਰ ਦਾ ਕਹਿਣਾ ਹੈ ਕਿ ਸਾਰੇ ਦੇਸੀ ਘਿਓ ਦੇ ਸੈਂਪਲ ਲੈ ਕੇ ਇਸ ਨ ਟੈਸਟ ਕਰਵਾਇਆ ਜਾਏਗਾ ਅਤੇ ਇਸ ਤੇ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ।