ਜਲੰਧਰ-(ਮਨਦੀਪ ਕੌਰ)-ਜਲੰਧਰ ਵਿਚ ਆਟੋ ਵਾਲਿਆਂ ਦੀ ਮਨਮਾਨੀ ਵੱਧ ਦੀ ਹੀ ਜਾ ਰਹੀ ਹੈ I ਮਾਮਲਾ ਅੱਜ ਸਵੇਰ ਦਾ ਹੈ ਜਿਥੇ ਕੁਛ ਸਵਾਰੀਆਂ ਵਲੋਂ ਇਕ ਪਰਸਨਲ ਆਟੋ ਕੀਤਾ ਗਿਆ ਤਾ ਓਥੋਂ ਦੇ ਆਟੋ ਵਾਲੇ ਵਲੋਂ ਦੂਸਰੇ ਆਟੋ ਵਾਲੇ ਦਾ ਆਟੋ ਤੋੜ ਦਿੱਤਾ ਗਿਆ I ਫਿਰ ਮਾਫੀ ਮੰਗਣ ਦੀ ਬਜਾਏ ਉਲਟਾ ਸਵਾਰੀਆਂ ਨੂੰ ਗਾਲੀ ਗਲੋਚ ਵੀ ਕੀਤਾ ਗਿਆ I ਜਲੰਧਰ ਆਟੋ ਵਾਲਿਆਂ ਨੇ ਜਲੰਧਰ ਸ਼ਹਿਰ ਵਿਚ ਪੂਰਾ ਗੰਦ ਪਾ ਦਿੱਤਾ ਹੈI
ਓਹਨਾ ਨੂੰ ਲੱਗਦਾ ਹੈ ਕਿ ਜਿਥੇ ਉਹ ਖੜੇ ਹੋ ਗਏ ਹਨ ਓਥੇ ਹੀ ਓਹਨਾ ਦਾ ਰਾਜ ਹੋ ਜਾਂਦਾ ਹੈ I ਓਥੇ ਓਹਨਾ ਤੋਂ ਇਲਾਵਾ ਕੋਈ ਹੋਰ ਖੜਾ ਨਹੀਂ ਹੋ ਸਕਦਾ I ਆਏ ਦਿਨ ਆਟੋ ਵਾਲੇ ਸਵਾਰੀਆਂ ਨਾਲ ਜਿੰਨੀਆਂ ਬਤਮੀਜ਼ੀਆਂ ਕਰਦੇ ਹਨ ਇਹਨਾਂ ਨੂੰ ਜਲੰਧਰ ਸ਼ਹਿਰ ਵਿਚ ਕੋਈ ਵੀ ਨਾਥ ਨਹੀਂ ਪਾ ਰਿਹਾ I ਇਹਨਾਂ ਤੋਂ ਪ੍ਰੇਸ਼ਾਨ ਹੋ ਸਵਾਰੀਆਂ ਵਲੋਂ ਪੁਲਿਸ ਦੀ ਮਦਦ ਲੀਤੀ ਗਈ I ਅਤੇ ਪੁਲਿਸ ਦੇ ਆਉਣ ਤੋਂ ਬਾਅਦ ਮਾਮਲਾ ਠੰਡਾ ਕਰਾਇਆ ਗਿਆ I