ਬਟਾਲਾ -(ਮਨਦੀਪ ਕੌਰ )- ਬਟਾਲਾ ਦੇ ਕੋਲ ਪੈਂਦੇ ਪਿੰਡ ਜੈਂਤੀਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਮ੍ਹਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈੰਤੀਪੁਰ ਦੇ ਪਿੰਡ ਭੰਗਾਲੀ ਖੁਰਦ ਦੇ ਭੈਣ ਭਰਾਵਾਂ ਉੱਤੇ ਲੁੱਟ ਖੋਹ ਦੀ ਨੀਅਤ ਦੇ ਨਾਲ ਨਹਿਰੀ ਪੁਲ ਰਿਆਲੀ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ। ਹਮਲੇ ਦੇ ਵਿੱਚ ਦਾਤਰ ਕੁੜੀ ਦੀ ਧੋਣ ਵਿੱਚ ਵੱਜ ਗਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ।
ਬਲਵਿੰਦਰ ਸਿੰਘ ਨਿਵਾਸੀ ਭੰਗਾਲੀ ਖੁਰਦ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਆਪਣੀ ਭੈਣ ਮਨਪ੍ਰੀਤ ਨੂੰ ਉਸ ਦੇ ਸੋਹਰੇ ਘਰ ਤੋਂ ਲੈ ਕੇ ਪਿੰਡ ਵਾਪਸ ਆ ਰਿਹਾ ਸੀ। ਤਾਂ ਨਹਿਰੀ ਪੁਲ ਰਿਆਲੀ ਕੋਲ ਲੁੱਟ-ਖੋਹ ਦੀ ਨੀਅਤ ਨਾਲ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਦਾਤਰ ਨਾਲ ਹਮਲਾ ਕੀਤਾ ਗਿਆ।
ਦਾਤਰ ਭੈਣ ਦੀ ਧੋਣ ਦੇ ਵਿੱਚ ਵੱਜਣ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਈ ਅਤੇ ਜਿਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਘਣੀਏ ਕੇ ਬਾਂਗਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।