ਮੋਗਾ -(ਮਨਦੀਪ ਕੌਰ )- ਮੋਗਾ ਦੇ ਵਿੱਚ ਹਰਬੰਸ ਨਰਸਿੰਗ ਹੋਮ ਉੱਤੇ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਵਿੱਚ ਡਾਕਟਰ ਅਨਿਲਜੀਤ ਕੰਬੋਜ ਉਮਰ 55 ਸਾਲ ਬੁਰੀ ਤਰਾਂ ਜਖਮੀ ਹੋ ਗਏ। ਜਾਣਕਾਰੀ ਦੇ ਮੁਤਾਬਿਕ ਡਾਕਟਰ ਅਨਿਲਜੀਤ ਕੰਬੋਜ ਆਪਣੇ ਨਰਸਿੰਗ ਹੋਮ ਵਿੱਚ ਬੈਠਾ ਸਨ ਤਾਂ ਇਨੀ ਦੇਰ ਵਿੱਚ ਦੋ ਅਨਪਛਾਤੇ ਵਿਅਕਤੀ ਮੋਟਰਸਾਈਕਲ ਉੱਪਰ ਆਏ ਅਤੇ ਪੌਦੇ ਸਾਰੇ ਡਾਕਟਰ ਸਾਹਿਬ ਉੱਤੇ ਅੰਨੇ ਵਾਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਦੱਸਿਆ ਜਾ ਰਿਹਾ ਇਹ ਡਾਕਟਰ ਅਨਿਲਜੀਤ ਕੰਬੋਜ ਤੇ ਦੋ ਤਿੰਨ ਗੋਲੀਆਂ ਲੱਗੀਆਂ ਹਨ। ਜਿਨਾਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਉਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਪੁਲਿਸ ਮੌਕੇ ਉੱਤੇ ਪਹੁੰਚ ਗਈ ਮੌਕੇ ਦਾ ਜਾਇਜਾ ਕਰ ਕਲੀਨਿਕ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਿਸੇ ਨੂੰ ਵੀ ਕਲੀਨਿਕ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ । ਦੱਸਿਆ ਜਾ ਰਿਹਾ ਹੈ ਕਿ ਡਾਕਟਰ ਸਾਹਿਬ ਪਹਿਲਾਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।