ਮੁੰਬਈ-(ਮਨਦੀਪ ਕੌਰ )- ਬਾਂਦਰਾ ਦੇ ਇਲਾਕੇ ਵਿਚ ਫੋਰਚੂਨ ਇਨਕਲੇਵ ਨਾਮ ਦੀ ਰੈਜੀਡੈਂਸ਼ੀਅਲ ਬਿਲਡਿੰਗ ਦੀ 7ਵੀ ਮੰਜਿਲ ਉੱਤੇ ਅੱਗ ਲੱਗਣ ਦੀ ਖ਼ਬਰ ਸਾਮ੍ਹਣੇ ਆਈ ਹੈ । ਫਾਇਰ ਬ੍ਰਿਗੇਡ ਦੀਆਂ ਦਸ ਗੱਡੀਆਂ ਨੇ ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੇ। ਅੱਗ ਦੇ ਵਿੱਚ ਇੱਕ 80 ਸਾਲਾਂ ਬਜ਼ੁਰਗ ਔਰਤ ਬੇਹੋਸ਼ ਹੋ ਗਈ। ਉਸ ਨੂੰ ਬਿਲਡਿੰਗ ਵਿੱਚੋਂ ਨਿਕਾਲ ਕੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਬਜ਼ੁਰਗ ਔਰਤ ਆਈਸੀਯੂ ਵਿੱਚ ਭਰਤੀ ਹੈ । ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।
ਬੀਐਮਸੀ ਫਾਇਰ ਡਿਪਾਰਟਮੈਂਟ ਦੇ ਮੁਤਾਬਿਕ ਰਾਤ ਦੇ ਕਰੀਬਨ 12:45 ਤੇ ਅੱਗ ਲੱਗਣ ਦੀ ਖਬਰ ਮਿਲੀ ਹੈ ਦੱਸ ਦਈਏ ਇਸੇ ਇਮਾਰਤ ਦੇ ਵਿੱਚ ਮਸ਼ਹੂਰ ਗਾਇਕ ਸ਼ਾਨ ਦਾ ਫਲੈਟ ਹੈ। ਅੱਗ ਲੱਗਣ ਦੇ ਸਮੇਂ ਸ਼ਾਨ ਅਤੇ ਉਸਦਾ ਪਰਿਵਾਰ 11ਵੀ ਮੰਜ਼ਿਲ ਤੇ ਆਪਣੇ ਫਲੈਟ ਵਿੱਚ ਮੌਜੂਦ ਸਨ। ਗਨੀਮਤ ਇਹ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਅਤੇ ਨਾ ਹੀ ਕੋਈ ਜ਼ਖਮੀ ਹੋਇਆ। ਦਮਕਾਲ ਵਿਭਾਗ ਦੀ ਟੀਮ ਨੇ ਸ਼ੁਰੂਆਤੀ ਜਾਂਚ ਵਿੱਚ ਬਿਲਡਿੰਗ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਹੈ।