ਜਲੰਧਰ -(ਮਨਦੀਪ ਕੌਰ )- ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਇੱਕ ਮਹਿਲਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਇਸ ਮਹਿਲਾ ਤਸਕਰ ਦੇ ਕਬਜੇ ਦੇ ਵਿੱਚੋਂ 1.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ । ਆਰੋਪੀ ਮਹਿਲਾ ਤਸਕਰ ਦੀ ਪਹਿਚਾਣ ਸੋਨੀਆ ਨਿਵਾਸੀ ਕਾਜੀ ਮੰਡੀ ਦੇ ਰੂਪ ਵਿੱਚ ਹੋਈ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ASI ਨੇ ਕੁਛ ਦਿਨ ਪਹਿਲਾ ਇਕ ਕਮਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਦੇ ਕਬਜੇ ਦੇ ਵਿੱਚੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ।
ਪੁਲਿਸ ਨੇ ਉਕਤ ਵਿਅਕਤੀ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸਮਾਨ ਕਾਜੀ ਮੰਡੀ ਦੀ ਰਹਿਣ ਵਾਲੀ ਸੋਨੀਆ ਦੇ ਕੋਲੋਂ ਕੇ ਕੇ ਆਇਆ ਹੈ । ਇਸ ਮਾਮਲੇ ਦੇ ਵਿੱਚ ਪੁਲੀਸ ਨੇ ਅੱਜ ਕਾਰਵਾਈ ਕਰਦੇ ਹੋਏ ਮਹਿਲਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ।

