ਨੈਸ਼ਨਲ ਡੈਸਕ -(ਮਨਦੀਪ ਕੌਰ )- ਬਿਹਾਰ ਤੋਂ ਇੱਕ ਬੇਹਦ ਸਨ-ਸਨੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਦੇਖ ਗਯਾ ਜ਼ਿਲ੍ਹੇ ਦੇ ਸ਼ੇਰਘਾਟੀ ਥਾਣਾ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਡਾਕਟਰ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ੇਖਪੁਰਾ ਮੁਹੱਲੇ ਦੇ ਵਿੱਚ ਬਦਮਾਸ਼ਾ ਵੱਲੋਂ ਡਾਕਟਰ ਪ੍ਰਸ਼ਾਦ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਅਤੇ ਉਹਨਾਂ ਨੂੰ ਉੱਥੇ ਮੁਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਓਹਨਾ ਨੂੰ ਮਗਧ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਪੜਤਾਲ ਵਿੱਚ ਲੱਗ ਗਈ। ਮੌਕੇ ਤੋਂ ਇੱਕ ਪਿਸਤੋਲ ਵੀ ਬਰਾਮਦ ਕੀਤਾ ਗਿਆ ਹੈ ਜਦਕਿ ਮੁਜਰਮ ਦੀ ਪੜਤਾਲ ਅਜੇ ਤੱਕ ਕੀਤੀ ਜਾ ਰਹੀ ਹੈ।