ਲੁਧਿਆਣਾ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਖਬਰ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਪੱਤਰਕਾਰ ਦੇ ਉੱਪਰ ਹੱਥ ਚੱਕਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਮਨਦੀਪ ਸਿੰਘ ਜੋ ਕਿ ਚੰਡੀਗੜ੍ਹ ਦੇ ਵਿੱਚ ਤੇ ਨਾਥ ਹਨ ਕਿਸੇ ਕੰਮ ਨੂੰ ਲੁਧਿਆਣਾ ਆਏ ਸੀ ਲੁਧਿਆਣਾ ਦੇ ਵਿੱਚ ਉਹ ਖੁੱਲੇ ਦੇ ਵਿੱਚ ਪਿਸ਼ਾਬ ਕਰ ਰਹੇ ਸਨ। ਅਤੇ ਉਹ ਨਸ਼ੇ ਦੇ ਵਿੱਚ ਪੂਰੀ ਤਰਹਾਂ ਧੁੱਤ ਸਨ। ਅਜਿਹੀ ਹਰਕਤ ਕਰਨ ਉੱਤੇ ਜਦੋਂ ਇੱਕ ਪੱਤਰਕਾਰ ਵੱਲੋਂ ਇਸ ਫੁੱਲ ਮੁਲਾਜ਼ਮ ਨੂੰ ਰੋਕਿਆ ਗਿਆ ਤਾਂ ਨਸ਼ੇ ਦੇ ਵਿੱਚ ਧੁੱਤ ਹੋਏ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਪੱਤਰਕਾਰ ਦੇ ਉੱਪਰ ਹੱਥ ਚੱਕਿਆ ਗਿਆ।
ਪੁਲਿਸ ਮੁਲਾਜ਼ਮ ਦੀ ਅਜਿਹੀ ਹਰਕਤ ਨੂੰ ਦੇਖ ਕੇ ਪੱਤਰਕਾਰ ਗੁੱਸੇ ਵਿੱਚ ਆਇਆ ਅਤੇ ਉੱਥੇ ਜੰਮ ਕੇ ਹੰਗਾਮਾ ਹੋਇਆ ਜਿਸ ਦੇ ਕਾਰਨ ਬਹੁਤ ਸਾਰਾ ਜਾਮ ਲੱਗ ਗਿਆ । ਉਥੇ ਖੜੇ ਟਰੈਫਿਕ ਇੰਚਾਰਜ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਗਿਆ ਅਤੇ ਮੁਲਾਜ਼ਮ ਨੂੰ ਉਥੋਂ ਸਾਈਡ ਉੱਤੇ ਕੀਤਾ ਗਿਆ।
ਪਰ ਸੋਚਣ ਵਾਲੀ ਗੱਲ ਹੈ ਕਿ ਅੱਜ ਇਸ ਜਗਹਾ ਤੋਂ ਨਗਰ ਕੀਰਤਨ ਨਿਕਲਣਾ ਹੈ ਜਿੱਥੇ ਵੱਖ-ਵੱਖ ਜਗ੍ਹਾ ਤੇ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਤਾਂ ਜੋ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਸਕਣ ਅਤੇ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਜਿਹਾ ਇੰਤਜ਼ਾਮ ਰੱਖ ਸਕਣ।
ਦੱਸ ਦਈਏ ਕਿ ਲੁਧਿਆਣਾ ਡੀਸੀ ਦੇ ਵੱਲੋਂ ਨਗਰ ਕੀਰਤਨ ਦੇ ਰੂਟ ਦੇ ਕਾਰਨ ਅੱਜ ਸਾਰੀਆਂ ਸ਼ਰਾਬ ਦੇ ਠੇਕੇ ਬੰਦ ਕਰਵਾਏ ਗਏ ਸਨ। ਤਾਂ ਜੋ ਕਿਸੇ ਵੀ ਤਰ੍ਹਾ ਦੀ ਕੁਤਾਹੀ ਨਾ ਵਰਤੀ ਜਾ ਸਕੇ। ਪਰ ਇਸ ਮੁਲਾਜ਼ਮ ਨੂੰ ਦੇਖ ਕੇ ਜੋ ਨਸ਼ੇ ਦੇ ਵਿੱਚ ਧੁੱਤ ਹੋ ਕੇ ਸੜਕਾਂ ਦੇ ਉੱਪਰ ਘੁੰਮ ਰਿਹਾ ਹੈ ਇਹੀ ਇੱਕ ਸਵਾਲੀਆ ਨਿਸ਼ਾਨ ਪੁਲਿਸ ਪ੍ਰਸ਼ਾਸਨ ਦੇ ਉੱਪਰ ਅਤੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਦੇ ਉੱਪਰ ਵੀ ਉਗਲੀ ਉਠਾਉਂਦਾ ਹੈ। ਜਦ ਖਾਕੀ ਵਰਦੀ ਵਾਲੇ ਹੀ ਆਪਣੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਆਮ ਵਿਅਕਤੀ ਤੋਂ ਕੀ ਉਮੀਦ ਰੱਖ ਸਕਣਗੇ।

