ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਇੱਕ ਹੋਰ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਵਿੱਚ ਛੋਟੀ ਬਾਰਾਦਰੀ ਦੇ ਵਿੱਚ ਸੈਲੂਨ ਦੇ ਨਾਮ ਤੇ ਚਲਾਏ ਜਾ ਰਹੇ ਸਪਾਹ ਸੈਂਟਰ ਦੇ ਵਿੱਚ ਇੱਕ ਤਲਾਕ ਸ਼ੁਦਾ ਔਰਤ ਦੇ ਨਾਲ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਇਹ ਮਾਮਲਾ ਪੁਲਿਸ ਦੀ ਰਡਾਰ ਦੇ ਵਿੱਚ ਆਇਆ ਪੁਲਿਸ ਨੇ ਸਲੂਨ ਦੇ ਮਾਲਕ ਅਤੇ ਉਸ ਦੇ ਦੋ ਹੋਰ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਆਰੋਪੀ ਅਜੇ ਫਰਾਰ ਚੱਲ ਰਹੇ ਹਨ। ਪੁਲਿਸ ਵੱਲੋਂ ਇਹਨਾਂ ਅਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦੇ ਮੁਤਾਬਿਕ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਜਲਾਲਾਬਾਦ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦਾ ਆਪਦੇ ਪਤੀ ਦੇ ਨਾਲ ਤਲਾਕ ਹੋ ਚੁੱਕਿਆ ਹੈ। ਉਸ ਦਾ ਇੱਕ ਬੇਟਾ ਹੈ ਜਿਸ ਦੇ ਪਾਲਣ ਪੋਸ਼ਣ ਦੇ ਲਈ ਉਸ ਨੂੰ ਕੰਮ ਦੀ ਤਲਾਸ਼ ਸੀ। ਪੀੜੀਤਾ ਵੱਲੋਂ ਕਾਠਗੜ੍ਹ ਦੇ ਵਿੱਚ ਰਹਿਣ ਵਾਲੀ ਆਪਣੇ ਸਹੇਲੀ ਨੂੰ ਨੌਕਰੀ ਲਗਵਾਉਣ ਲਈ ਕਿਹਾ ਗਿਆ। ਕੁਝ ਦਿਨ ਬਾਅਦ ਉਸਦੀ ਸਹੇਲੀ ਨੇ ਫੋਨ ਕਰਕੇ ਦੱਸਿਆ ਕਿ ਜਲੰਧਰ ਦੇ ਛੋਟੀ ਬਾਰਾਦਰੀ ਦੇ ਵਿੱਚ ਗੋਲਡਨ ਸਟਾਰ ਸਲੂਨ ਦੇ ਵਿੱਚ ਕੰਮ ਕਰਨ ਦੇ ਲਈ ਇੱਕ ਔਰਤ ਦੀ ਜਰੂਰਤ ਹੈ।
ਪਿਛਲੇ ਮਹੀਨੇ ਉਹ ਜਲੰਧਰ ਦੇ ਵਿੱਚ ਆ ਕੇ ਸੈਲੂਨ ਦੇ ਵਿੱਚ ਕੰਮ ਦਾ ਪਤਾ ਕਰਨ ਚਲੇ ਗਈ। ਜਿੱਥੇ ਸਲੂਨ ਦੇ ਮਾਲਕ ਵੱਲੋਂ ਉਸ ਨੂੰ ਸਾਫ ਸਫਾਈ ਦਾ ਕੰਮ ਦਿੱਤਾ ਗਿਆ ਅਤੇ 10 ਹਜਾਰ ਰੁਪਏ ਮਹੀਨਾ ਤਨਖਾਹ ਲਗਾ ਦਿੱਤੀ ਗਈ। ਮਹਿਲਾ ਦਾ ਆਰੋਪ ਹੈ ਕਿ 23 ਸਤੰਬਰ ਨੂੰ ਉਹ ਸੈਲੂਨ ਵਿੱਚ ਜਦੋਂ ਕੱਲੀ ਸੀ ਅਤੇ ਸਾਫ ਸਫਾਈ ਦਾ ਕੰਮ ਕਰ ਰਹੀ ਸੀ । ਉਸ ਸਮੇਂ ਸੈਲੂਨ ਦਾ ਮਾਲਕ ਅਤੇ ਉਸਦੇ ਦੋ ਦੋਸਤ ਸੈਲੂਨ ਦੇ ਵਿੱਚ ਆਏ ਅਤੇ ਉਸਦੇ ਨਾਲ ਜਬਰਦਸਤੀ ਕੀਤੀ। ਜਿਸ ਤੋਂ ਬਾਅਦ ਸੈਲੂਨ ਦੇ ਮਾਲਕ ਵੱਲੋਂ ਪੀੜਤਾਂ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ। ਜਿਸ ਤੋਂ ਬਾਅਦ ਪੀੜਿਤਾਂ ਵੱਲੋਂ ਥਾਣਾ 7 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸੈਲੂਨ ਦੇ ਮਾਲਕ ਅਤੇ ਉਸਦੇ ਦੋ ਦੋਸਤਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ।
ਪਰ ਜਦੋਂ ਇਸ ਮਾਮਲੇ ਦੇ ਵਿੱਚ ਥਾਣਾ ਸਤ ਦੇ ਏਐਸਆਈ ਬਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਮਾਮਲਾ ਦਰਜ ਹੋਣ ਦੀ ਗੱਲ ਤਾਂ ਮੰਨੀ ਪਰ ਮਾਨਯੋਗ ਅਦਾਲਤ ਦੇ ਆਦੇਸ਼ਾਂ ਦਾ ਹਵਾਲਾ ਦੇ ਕੇ ਆਰੋਪੀਆਂ ਦੇ ਨਾਮ ਅਤੇ ਉਹਨਾਂ ਦੀ ਜਾਣਕਾਰੀ ਜਨਤਕ ਕਰਨ ਤੋਂ ਮਨਾ ਕਰ ਦਿੱਤਾ।

