ਮੁੰਬਈ -(ਮਨਦੀਪ ਕੌਰ )- ਦੇਰ ਰਾਤ ਮੁੰਬਈ ਤੋ ਇਕ ਬੁਰੀ ਖ਼ਬਰ ਸੁਣਨ ਨੂੰ ਮਿਲੀ ਹੈ । ਜਿਸ ਵਿਚ ਬਾਲੀਵੁੱਡ ਦੇ ਮਸ਼ਹੂਰ ਐਕਟਰ ਸੈਫ ਅਲੀ ਖ਼ਾਨ ਉੱਤੇ ਹਮਲਾ ਹੋਇਆ ਹੈ। ਦਸਿਆ ਜਾ ਰਿਹਾ ਹੈ ਕੇ ਦਰ ਰਾਤ 2.30 ਵਜੇ ਦੇ ਕਰੀਬ ਕੁੱਛ ਚੋਰਾ ਵੱਲੋ ਸੈਫ ਅੱਲੀ ਖ਼ਾਨ ਨੂੰ ਚਾਕੂ ਮਾਰੇ ਗਏ । ਪੁਲਸ ਦਾ ਕਹਿਣਾ ਹੈ ਕਿ ਇਹ ਸਾਰਾ ਕੁੱਛ ਚੋਰੀ ਕਰਨ ਦੀ ਮਨਸ਼ਾ ਕਾਰਨ ਹੋਇਆ ਹੈ ।
ਫਿਲਹਾਲ ਐਕਟਰ ਨੂੰ ਜਖਮੀ ਹਾਲਤ ਵਿੱਚ ਲੀਲਾ ਵਤੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ । ਜਿੱਥੇ ਓਹਨਾ ਦਾ ਇਲਾਜ ਚੱਲ ਰਿਹਾ ਹੈ । ਸੂਤਰਾਂ ਵਲੋ ਮਿਲੀ ਜਾਣਕਾਰੀ ਮੁਤਾਬਿਕ ਸੈਫ ਅਲੀ ਖ਼ਾਨ ਦੀ ਪਿੱਠ ਉੱਤੇ ਅਤੇ ਗਲੇ ਉੱਤੇ ਚਾਕੂ ਦੇ ਨਿਸ਼ਾਨ ਮਿਲੇ ਹਨ । ਬਾਕੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।