ਜਲੰਧਰ-(ਮਨਦੀਪ ਕੌਰ )-ਜਲੰਧਰ ਦੇ ਕਿਸ਼ਨਪੁਰਾ ਵਿੱਚੋਂ ਇੱਕ ਸਰਕਾਰੀ ਅਫਸਰ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਪੋਰੇਸ਼ਨ ਦੇ ਕੁਝ ਅਫਸਰ ਕਿਸ਼ਨਪੁਰਾ ਦੇ ਇੱਕ ਮੁਹੱਲੇ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਨ ਗਏ ਸੀ। ਜਿਨਾਂ ਦੇ ਉੱਤੇ ਮੁਹੱਲੇ ਦੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ। ਜੇਕਰ ਯੋਗ ਹੈ ਕਿ ਕਾਰਪੋਰੇਸ਼ਨ ਦੇ ਜੇਈ ਸਾਹਿਬ ਅਤੇ ਉਨਾਂ ਦੇ ਡਰਾਈਵਰ ਵੱਲੋਂ ਕਲੀਨਿੰਗ ਕਰਨ ਲਈ ਗੱਡੀ ਦਾ ਪਾਈਪ ਖੋਲਿਆ ਗਿਆ ਸੀ। ਜਿਸ ਤੋਂ ਬਾਅਦ ਮਹੱਲੇ ਦੇ ਕੁਛ ਨੌਜਵਾਨਾਂ ਵੱਲੋਂ ਉਹਨਾਂ ਨੂੰ ਆਪਣੀ ਗੱਡੀ ਸਾਈਡ ਤੇ ਕਰਕੇ ਗੱਡੀ ਕਢਾਉਣ ਲਈ ਕਿਹਾ ਗਿਆ।
ਇਸ ਉਪਰੰਤ ਜੇਈ ਨੇ ਕਿਹਾ ਕਿ ਤੁਸੀਂ ਪੰਜ ਮਿੰਟ ਦਾ ਇੰਤਜ਼ਾਰ ਕਰੋ ਮੈਂ ਪਾਈਪ ਹਜੇ ਹੁਣੇ ਹੀ ਖੋਲਿਆ ਹੈ। ਸਿਰਫ ਪੰਜ ਮਿਨਟ ਦਾ ਕੰਮ ਹੈ ਤਾਂ ਤੁਸੀਂ ਪੰਜ ਮਿਨਟ ਇੰਤਜ਼ਾਰ ਕਰ ਲਓ। ਇੰਨੀ ਗੱਲ ਪਿੱਛੇ ਹੀ ਉਹਨਾਂ ਸ਼ਰਾਰਤੀ ਲੜਕਿਆਂ ਵੱਲੋਂ ਸਰਕਾਰੀ ਮੁਲਾਜ਼ਮਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੌਜਵਾਨਾਂ ਵੱਲੋ ਜੇਈ ਅਤੇ ਉਸ ਦੇ ਡਰਾਈਵਰ ਉੱਤੇ ਕੜੇ ਅਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਕਾਰਪੋਰੇਸ਼ਨ ਦੀ ਯੂਨੀਅਨ ਨੇ ਉਹਨਾਂ ਨੌਜਵਾਨਾਂ ਤੇ ਬੰਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅਗਰ ਪੁਲਿਸ ਅਜਿਹਾ ਨਹੀਂ ਕਰਦੀ ਤਾਂ ਅਸੀਂ ਇਸ ਮੁਹੱਲੇ ਦਾ ਬਾਈਕਾਟ ਕਰਾਂਗੇ। ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮੁਹੱਲੇ ਦਾ ਕੋਈ ਵੀ ਕੰਮ ਕਾਰਪੋਰੇਸ਼ਨ ਵੱਲੋਂ ਨਹੀਂ ਕੀਤਾ ਜਾਏਗਾ।