ਜਲੰਧਰ -(ਮਨਦੀਪ ਕੌਰ )-ਦੇਰ ਰਾਤ ਮਕ਼ਸੂਦਾਂ ਪੁੱਲ ਦੇ ਥੱਲੇ ਇਕ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੇਸ੍ਟ ਹਲਕੇ ਦੇ ਅਧੀਨ ਆਉਂਦੇ ਮਕ਼ਸੂਦਾਂ ਬਾਈ ਪਾਸ ਵਿਚ ਪੈਂਦੀ ਇਕ ਨਹਿਰ ਥੱਲੇ ਇਕ ਆਗਿਆਤ ਡੈਡ ਬੋਡੀ ਬਰਾਮਦ ਹੋਈ ਹੈ। ਮੌਕੇ ਉੱਤੇ ਖੜੇ ਲੋਕਾਂ ਦਾ ਕਹਿਣਾ ਹੈ ਕੇ ਜਦੋ ਓਹਨਾ ਨੇ ਡੈਡ ਬਾਡੀ ਦੇਖੀ ਤਾ ਪੁਲੀਸ ਨੂੰ ਸੂਚਿਤ ਕੀਤਾ।
ਪੁਲੀਸ ਮੌਕੇ ਉੱਤੇ ਪਹੁੰਚ ਕੇ ਆਪਣੀ ਸ਼ਾਨਬੀਨ ਸ਼ੁਰੂ ਕਰ ਦਿਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕੇ ਇਹ ਬੋਡੀ ਇਕ ਮਹਿਲਾ ਦੀ ਹੈ ਜਿਸ ਦੇ ਹੱਥ ਵਿਚ ਬ੍ਰੈਸਲੇਟ ਪਾਇਆ ਹੋਇਆ ਹੈ। ਬੋਡੀ ਨੂੰ ਚਾਦਰ ਵਿਚ ਬੰਨ ਕੇ ਨਹਿਰ ਦੇ ਸੈਂਟਰ ਪੁਆਇੰਟ ਵਿਚ ਸੁਟਿਆ ਗਿਆ ਹੈ। ਜ਼ਿਕਰਯੋਗ ਹੈ ਕੇ ਬੋਡੀ ਦੇ ਮੂੰਹ ਅਤੇ ਕੰਨਾਂ ਵਿੱਚੋ ਖੂਨ ਨਿਕਲ ਰਿਹਾ ਸੀ। ਡੈਡ ਬੋਡੀ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਪਾਈ ਹੈ। ਫੋਰੈਂਸਿੰਗ ਟੀਮ ਮੌਕੇ ਦੀ ਜਾਂਚ ਕਰ ਰਹੀ ਹੈ। ਬਾਡੀ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।