ਜਲੰਧਰ -(ਮਨਦੀਪ ਕੌਰ )- ਮਾਨਯੋਗ ਅਦਾਲਤ ਵਿੱਚ ਪੇਸ਼ੀ ਲਈ ਲਿਆਏ ਗਏ ਇੱਕ ਨਸ਼ਾ ਤਸਕਰ ਮਹਿਲਾ ਕਾਂਸਟੇਬਲ ਅਤੇ ਏਐਸਆਈ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ।ਜਾਣਕਾਰੀ ਅਨੁਸਾਰ ਆਰੋਪੀ ਥਾਣਾ ਬਾਰਾਦਰੀ ਦੇ ਪ੍ਰਭਾਰੀ ਵੱਲੋਂ ਕੋਟ ਦੇ ਵਿੱਚ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਲਿਆਂਦਾ ਗਿਆ ਸੀ।
ਏਐਸਆਈ ਲਖਵਿੰਦਰ ਸਿੰਘ ਦੇ ਬਿਆਨਾ ਉੱਤੇ ਆਰੋਪੀ ਲੰਮਾ ਪਿੰਡ ਚੌਂਕ ਦੇ ਰਹਿਣ ਵਾਲੇ ਰਮਿਤ ਮਿੱਤਰਾ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਰਮਿਤ ਮਿੱਤਰਾਂ ਨੂੰ ਕਰਤਾਰਪੁਰ ਪੁਲਿਸ ਨੇ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਗਿਰਫਤਾਰ ਕੀਤਾ ਸੀ ਇਸ ਦੇ ਖਿਲਾਫ ਥਾਣਾ ਕਰਤਾਰਪੁਰ ਵਿੱਚ 14 ਸਤੰਬਰ ਨੂੰ ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਏਐਸਆਈ ਲਖਵਿੰਦਰ ਸਿੰਘ ਆਰੋਪੀ ਨੂੰ ਜੱਜ ਏਕਤਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਲਈ ਲੈ ਕੇ ਆਏ ਸਨ । ਜਦੋਂ ਆਰੋਪੀ ਨੂੰ ਵਾਪਸ ਥਾਣੇ ਲੈ ਜਾਣ ਲੱਗੇ ਤਾਂ ਉਹਨੇ ਮਹਿਲਾ ਕਾਂਸਟੇਬਲ ਸੰਦੀਪ ਕੌਰ ਅਤੇ ਏਐਸਆਈ ਲਖਵਿੰਦਰ ਸਿੰਘ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਪੁਲਿਸ ਆਰੋਪੀ ਦੇ ਪਿੱਛੇ ਭੱਜੀ ਉਹਨੂੰ ਫੜਨ ਲਈ ।ਲੇਕਿਨ ਆਰੋਪੀ ਭੱਜਣ ਵਿੱਚ ਕਾਮਯਾਬ ਹੋਇਆ । ਫਿਲਹਾਲ ਆਰੋਪੀ ਫਰਾਰ ਚੱਲ ਰਿਹਾ ਹੈ । ਥਾਣਾ ਬਾਰਾਦਰੀ ਦੇ ਮੁੱਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਟੀਮ ਆਰੋਪੀ ਦੀ ਤਲਾਸ਼ ਵਿੱਚ ਲੱਗੀ ਹੋਈ ਹੈ ਅਤੇ ਬਹੁਤ ਜਲਦੀ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।