ਜਲੰਧਰ -(ਮਨਦੀਪ ਕੌਰ )– ਜਲੰਧਰ ਦੇ ਵਿੱਚ ਲੁੱਟ ਖੋਹ ਦੇ ਮਾਮਲੇ ਆਮ ਦੇਖਣ ਨੂੰ ਮਿਲ ਰਹੇ ਹਨ । ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਵਡਾਲਾ ਚੌਂਕ ਵਿੱਚੋਂ ਦੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕੇ ਲੁਟੇਰਿਆ ਵਲੋ ਫਰਨੀਚਰ ਸ਼ੋਰੂਮ ਦੇ ਮਾਲਕ ਨੂੰ ਲੁੱਟਣ ਦੀ ਯੋਜਨਾ ਬਣਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕੇ ਲੁਟੇਰਿਆ ਨੇ ਸ਼ੋਰੂਮ ਦੇ ਮਾਲਕ ਦੀ ਗੱਡੀ ਦਾ ਟਾਇਰ ਲੋਹੇ ਦੀ ਕਿਲ ਦੇ ਨਾਲ ਪੈਂਚਰ ਕਰ ਦਿੱਤਾ । ਪਰ ਡੀਲਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਓਹ ਉਥੋਂ ਗੱਡੀ ਲੈ ਕੇ ਫਰਾਰ ਹੋ ਗਿਆ । ਲੁਟੇਰੇ ਉਸ ਸਮੇਂ ਉਸ ਦਾ ਪਿੱਛਾ ਕਰ ਰਹੇ ਸਨ । ਪਰ ਜਿਵੇਂ ਹੀ ਡੀਲਰ ਸ਼੍ਰੀ ਗੁਰੂ ਰਵਿਦਾਸ ਚੌਂਕ ਕੋਲ ਪਹੁੰਚਿਆ ਤਾਂ ਉੱਥੇ ਪੁਲਸ ਦਾ ਨਾਕਾ ਦੇਖ ਕੇ ਲੁਟੇਰੇ ਗੱਡੀ ਨੂੰ ਪਾਰ ਕਰ ਕੇ ਅੱਗੇ ਨਿਕਲ ਗਏ ਅਤੇ ਫਰਾਰ ਹੋਣਗੇ ।
ਵਿਜੈ ਕੁਮਾਰ ਹੋ ਕੇ ਲਾਜਪਤ ਨਗਰ ਦਾ ਰਹਿਣ ਵਾਲਾ ਹੈ ਉਸ ਨੇ ਦੱਸਿਆ ਕਿ ਉਹ ਆਪਣਾ ਸ਼ੋ ਰੂਮ 8:15 ਤੇ ਬੰਦ ਕਰ ਕੇ ਜੀਵੇ ਹੀ ਆਪਣੀ ਗੱਡੀ ਦੇ ਵਿੱਚ ਬੈਠਾ ਤਾਂ ਉਸ ਨੂੰ ਇਹਸਾਸ ਹੋਇਆ ਕੇ ਇਸ ਦੀ ਗੱਡੀ ਦਾ ਟਾਇਰ ਪੈਂਚਰ ਹੈ । ਅਤੇ ਇਸ ਨੂੰ ਲੁਟਖੋਹ ਦਾ ਅਹਿਸਾਸ ਹੋਇਆ । ਉਸ ਨੇ ਫਟਾਫਟ ਆਪਣੀ ਗੱਡੀ ਸਟਾਰਟ ਕੀਤੀ ਅਤੇ ਆਪਣੇ ਘਰ ਵਲ ਨੂੰ ਰਵਾਨਾ ਹੋ ਗਿਆ । ਵਿਜੈ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਪਿੱਛੇ ਇਕ ਮੋਟਰ ਸਾਇਕਲ ਸਵਾਰ ਅਤੇ ਐਕਟੀਵਾ ਸਵਾਰ ਲੱਗੇ ਹੋਏ ਸਨ । ਜੌ ਕੇ ਸ਼ੋਰੂਮ ਤੋਂ ਹੀ ਉਸ ਦਾ ਪਿੱਛਾ ਕਰ ਰਹੇ ਸਨ । ਪਰ ਵਿਜੈ ਕੁਮਾਰ ਜਿਵੇਂ ਹੀ ਰਵਿਦਾਸ ਚੌਂਕ ਪਹੁੰਚਿਆ ਤਾਂ ਲੁਟੇਰਿਆ ਵਲੋ ਨਾਕਾ ਦੇਖ ਕੇ ਗੱਡੀ ਨੂੰ ਪਿੱਛੇ ਛੱਡ ਕੇ ਓਹ ਅੱਗੇ ਨਿਕਲ ਗਏ।
ਵਿਜੈ ਕੁਮਾਰ ਨੇ ਲਿਖਤੀ ਦੇ ਵਿੱਚ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ । ਅਤੇ ਓਥੇ ਲੱਗਾ cctv ਦੀ ਫੁਟੇਜ ਵੀ ਪੁਲਸ ਨੂੰ ਦੇ ਦਿੱਤੀ ਗਈ ਹੈ । ਜਿਸ ਵਿਚ ਲੁਟੇਰਿਆ ਵੱਲੋਂ ਟਾਇਰ ਪੇਚਰ ਕਰਦੇ ਸਾਫ ਤੌਰ ਉੱਤੇ ਨਜ਼ਰ ਆ ਰਹੇ ਹਨ । ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

