ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਪੋਰਸ਼ ਇਲਾਕੇ ਅਰਬਨ-ਸਟੇਟ ਦੇ ਕੋਲ ਸਥਿਤ ਸੁਦਾਮਾ ਬਿਹਾਰ ਵਿੱਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਿੱਥੇ ਖੇਲਦੇ ਸਮੇਂ ਇੱਕ ਬੱਚੇ ਦੀ ਮੌਤ ਹੋ ਗਈ। ਦਰਅਸਲ 12 ਸਾਲਾਂ ਦਾ ਬੱਚਾ ਟੈਂਪੂ ਦੇ ਪਿੱਛੇ ਲਟਕ ਗਿਆ, ਅਤੇ ਪੈਰ ਫਿਸਲਣ ਦੇ ਕਾਰਨ ਉਹ ਸੜਕ ਉੱਤੇ ਡਿੱਗ ਗਿਆ। ਜਿਸ ਕਾਰਨ ਉਸ ਦੇ ਸਿਰ ਦੇ ਵਿੱਚ ਗਹਿਰੀ ਸੱਟ ਲੱਗ ਗਈ। ਫਿਰ ਆਸ-ਪਾਸ ਦੇ ਲੋਕਾਂ ਦੁਆਰਾ ਉਸ ਬੱਚੇ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਮ੍ਰਿਤਕ ਬੱਚੇ ਦੀ ਪਹਿਚਾਨ ਦਿਨੇਸ਼ ਕੁਮਾਰ ਉਮਰ 12 ਸਾਲ ਦੇ ਰੂਪ ਵਿੱਚ ਹੋਈ ਹੈ। ਇਸ ਸਾਰੇ ਘਟਨਾ ਦੀ ਸੂਚਨਾ ਉਥੋਂ ਦੇ ਸਥਾਨਕ ਲੋਕਾਂ ਨੇ ਥਾਣਾ-7 ਦੀ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਟੈਂਪੂ ਚਾਲਕ ਨੂੰ ਫੜ ਲਿਆ। ਦੂਸਰੀ ਤਰਫ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ 7 ਦੀ ਪੁਲਿਸ ਸਟੇਸ਼ਨ ਦੇ ਵਿੱਚ ਜੰਮ ਕੇ ਹੰਗਾਮਾ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਟੈਂਪੂ ਚਾਲਕ ਖਿਲਾਫ ਕਾਰਵਾਈ ਨਹੀਂ ਕਰ ਰਹੀ। ਪਰਿਵਾਰਿਕ ਮੈਂਬਰਾਂ ਨੇ ਕਿਹਾ ਹੈ ਕਿ ਟੈਂਪੂ ਚਾਲਕ ਨੇ ਸਾਡੇ ਬੱਚੇ ਨੂੰ ਜਾਣ ਬੁਝ ਕੇ ਮਾਰਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ-7 ਦੇ ਸਬ ਇੰਸਪੈਕਟਰ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਅਜੇ ਤੱਕ ਕੋਈ ਵੀ ਬਿਆਨ ਦਰਜ ਨਹੀਂ ਕਰਵਾਏ ਹਨ। ਅਤੇ ਬਿਆਨਾ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਬਲਜਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੁਦਾਮਾ ਬਿਹਾਰ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਏਐਸਆਈ ਦੀ ਜਾਂਚ ਤੂੰ ਪਤਾ ਲੱਗਾ ਕਿ ਬੱਚਾ ਖੁਦ ਹੀ ਟੈਂਪੂ ਦੇ ਪਿੱਛੇ ਲਟਕਿਆ ਹੋਇਆ ਸੀ ਅਤੇ ਉਸਦਾ ਪੈਰ ਫਿਸਲਣ ਦੇ ਕਾਰਨ ਉਸ ਦੇ ਸਿਰ ਉੱਤੇ ਗਹਿਰੀ ਸੱਟ ਲੱਗ ਗਈ। ਬਾਕੀ ਬੱਚੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।