ਲੁਧਿਆਣਾ -(ਮਨਦੀਪ ਕੌਰ)- ਜਿੱਥੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਪੰਜ ਸਾਲਾਂ ਬੱਚੇ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ ਉਥੇ ਹੀ ਹੁਣ ਇੱਕ ਲੁਧਿਆਣਾ ਤੋਂ 3 ਸਾਲ ਦੀ ਬੱਚੀ ਦੇ ਨਾਲ ਜਬਰ ਜਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿ ਜਾ ਰਿਹਾ ਹੈ ਕਿ ਇਕ 9 ਸਾਲਾ ਨਾਬਾਲਗ ਬੱਚੇ ਵੱਲੋਂ ਵੱਲੋਂ 3 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਬੱਚੀ ਦੇ ਮਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਇੰਸਪੈਕਟਰ ਭਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੀ ਦੀ ਡਾਕਟਰੀ ਜਾਂਚ ਵੀ ਕੀਤੀ ਜਾ ਰਹੀ ਹੈ । ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਚਾਰ ਮਹੀਨੇ ਪਹਿਲਾਂ ਆਪਣੇ ਪਤੀ ਦੇ ਨਾਲ ਪਿੰਡ ਤੋਂ ਇਥੇ ਰਹਿਣ ਆਈ ਸੀ । ਉਸਨੇ ਦੱਸਿਆ ਕਿ ਬੱਚੀ ਉਸ ਦੇ ਕੋਲ ਹੀ ਬਿਸਤਰੇ ਉੱਤੇ ਸੁੱਤੀ ਪਈ ਸੀ। ਪਰ ਜਦੋਂ ਉਸਨੇ ਬਾਅਦ ਵਿੱਚ ਬਿਸਤਰੇ ਤੇ ਦੇਖਿਆ ਤਾਂ ਬੱਚੀ ਉਸਦੇ ਕੋਲ ਨਹੀਂ ਸੀ ਤਾਂ ਉਸਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਭਾਲ ਕਰਦੇ ਜਦੋਂ ਉਹ ਆਪਣੇ ਗੁਆਂਡੀ ਦੇ ਘਰ ਗਈ ਤਾਂ ਉਸ ਨੂੰ ਆਪਣੀ ਧੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ । ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਉਸਦੀ ਧੀ ਦੀ ਹਾਲਤ ਠੀਕ ਨਹੀਂ ਸੀ। ਉਸਨੇ ਰੋਲਾ ਪਾਇਆ। ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਪੀੜਿਤ ਬੱਚੀ ਦੀ ਮਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਜਿਸਕਾ ਬਾਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਸੂਤਰਾਂ ਅਨੁਸਾਰ ਪੁਲਿਸ ਨੇ ਇਹਨਾਂ ਬਾਲਕ ਮੁਜਰਮ ਨੂੰ ਗਿਰਫਤਾਰ ਕਰ ਲਿਆ ਹੈ। ਪਰ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮੁਜਰਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲੈਣਗੇ।