ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਸੋਚਣ ਦੀ ਗੱਲ ਇਹ ਹੈ ਕਿ ਇਹ ਲੁੱਟਾਂ ਖੋਹਾਂ ਪੁਲਿਸ ਸਟੇਸ਼ਨ ਦੀ ਕੁਝ ਹੀ ਦੂਰੀ ਤੋਂ ਹੋ ਰਹੀਆਂ ਹਨ। ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਲੁਟੇਰਿਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਵੀ ਖੌਫ ਨਹੀਂ ਰਿਹਾ। ਅਜਿਹਾ ਹੀ ਇੱਕ ਮਾਮਲਾ ਅੱਜ ਸਵੇਰੇ ਬਬਰੀਕ ਚੌਕ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਪਾਰੀ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਲਾ ਕੇ ਲੁਟੇਰੇ ਫਰਾਰ ਹੋ ਗਏ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਿਨੇ ਮਲਹੋਤਰਾ ਨਿਵਾਸੀ ਬੋਂਬੇ ਨਗਰ ਨੇ ਦੱਸਿਆ ਕਿ ਸਵੇਰੇ ਬਬਰੀਕ ਚੌਂਕ ਦੇ ਕੋਲ ਦੋ ਨੌਜਵਾਨ ਪਲਸਰ ਮੋਟਰਸਾਈਕਲ ਉੱਤੇ ਆਏ ਅਤੇ ਉਸ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਲਾਹ ਕੇ ਫਰਾਰ ਹੋ ਗਏ। ਇਸ ਦੌਰਾਨ ਜਦੋਂ ਉਸਨੇ ਆਪਣੀ ਚੈਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਐਕਟੀਵਾ ਦਾ ਬੈਲਂਸ ਵਿਗੜ ਗਿਆ ਅਤੇ ਉਹ ਪਲਟੀਆਂ ਖਾਂਦਾ ਹੋਇਆ ਥੱਲੇ ਡਿੱਗ ਗਿਆ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਉਸ ਦੇ ਸਿਰ ਉੱਤੇ ਕੋਈ ਭਾਰੀ ਸੱਟਾਂ ਨਹੀਂ ਲੱਗੀਆਂ। ਵਿਨੇ ਮਲੌਤਰਾ ਦਾ ਕਹਿਣਾ ਹੈ ਕਿ ਉਹ ਸਵੇਰੇ ਬਸਤੀ ਗੁਜਾ ਆਪਣੀ ਫੁੱਟ ਵੇਅਰ ਦੁਕਾਨ ਉੱਤੇ ਜਾ ਰਿਹਾ ਸੀ। ਜਦੋਂ ਰਸਤੇ ਦੇ ਵਿੱਚ ਇਹ ਘਟਨਾ ਵਾਪਰੀ।
ਪੀੜਤ ਦਾ ਕਹਿਣਾ ਹੈ ਕਿ ਜਦੋਂ ਉਹ ਐਕਟੀਵਾ ਤੋਂ ਥੱਲੇ ਡਿੱਗਿਆ ਤਾਂ ਉਥੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਅਤੇ ਲੋਕਾਂ ਨੇ ਉਸ ਨ ਚੱਕਿਆ। ਪਰ ਉਦੋਂ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਸ ਪਾਸ ਦੇ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਤਾਂ ਜੋ ਲੁਟੇਰਿਆਂ ਦਾ ਪਤਾ ਲੱਗ ਸਕੇ।

