ਬਿਲਾਸਪੁਰ -(ਮਨਦੀਪ ਕੌਰ )- ਗੁਰੂ ਪੂਰਨਿਮਾ ਮੌਕੇ ਤੇ ਪੰਜਾਬ ਵਿੱਚ ਅਯੋਜਿਤ ਇੱਕ ਸਤਸੰਗ ਤੋਂ ਸ਼ਰਧਾਲੂਆਂ ਨੂੰ ਵਾਪਸ ਹਿਮਾਚਲ ਜਾ ਰਹੀ ਨਿੱਜੀ ਬੱਸ ਬਿਲਾਸਪੁਰ ਦੇ ਨਾਮੋਹਲ ਵਿਖੇ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਕਲ ਦੁਪਹਿਰ ਕਰੀਬਨ 3 ਵਜੇ ਵਾਪਰਿਆ। ਇਸ ਹਾਦਸੇ ਦੇ ਵਿੱਚ 26 ਲੋਕ ਜ਼ਖਮੀ ਹੋ ਗਏ । ਇਸ ਵਿੱਚ ਜਿਆਦਾਤਰ ਲੋਕ ਸੋਲਣ ਇਲਾਕੇ ਦੇ ਸਨ । ਜਖਮੀਆਂ ਦਾ ਇਲਾਜ ਏਮਸ ਬਿਲਾਸਪੁਰ ਅਤੇ ਹੋਰ ਸਿਹਤ ਸੰਸਥਾਵਾਂ ਦੇ ਵਿੱਚ ਕੀਤਾ ਜਾ ਰਿਹਾ ਹੈ ।
ਜਾਣਕਾਰੀ ਮੁਤਾਬਿਕ ਹਾਦਸੇ ਤੇ ਪਹਿਲਾਂ ਇਸ ਬੱਸ ਦੇ ਵਿੱਚ ਕੁੱਲ 36 ਲੋਕ ਸਫਰ ਕਰ ਰਹੇ ਸਨ। ਬੱਸ ਦੇ ਖੱਡ ਵਿੱਚ ਡਿੱਗਣ ਤੋਂ ਬਾਅਦ ਸਥਾਨਕ ਲੋਕਾਂ ਦੀ ਸਹਾਇਤਾ ਦੇ ਨਾਲ ਤੁਰੰਤ ਲੋਕਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਹਨ ਦੇ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਦਸਾ ਹੋਣ ਦੇ ਅਸਲ ਕਾਰਨਾਂ ਦਾ ਹਜੇ ਤੱਕ ਨਹੀਂ ਪਤਾ ਚੱਲ ਪਾਇਆ ਹੈ। ਪੁਲਿਸ ਜਾਂਚ ਵਿੱਚ ਜੁੱਟੀ ਹੋਈ ਹੈ।