ਜਲੰਧਰ -(ਮਨਦੀਪ ਕੌਰ )- ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਦੇ ਘਰ ਦਰ ਰਾਤ ਨੂੰ ਬੰਬ ਸੁੱਟਣ ਦੀ ਖਬਰ ਮਿਲੀ ਹੈ । ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਪਰ ਇਸ ਵਾਰਦਾਤ ਵਿਚ ਓਹਨਾ ਦੇ ਘਰ ਦਰ ਅੰਦਰ ਖੜੀ ਗੱਡੀ ਅਤੇ ਮੋਟਰਸਾਈਕਲ ਅਤੇ ਘਰ ਦਾ ਸਮਾਨ ਬੁਰੀ ਤਰਹਾਂ ਨਾਲ ਤੇਹਸ ਨੇਹਸ ਹੋ ਗਿਆ । ਪਹਿਲੇ ਤਾਂ ਇਹੋ ਜਹੀਆਂ ਵਾਰਦਾਤਾਂ ਜਿਆਦਾ ਤਰ ਅੰਮ੍ਰਿਤਸਰ ਵਿਚ ਹੀ ਸੁਣਨ ਨੂੰ ਮਿਲਦੀਆਂ ਸਨ । ਪਰ ਪਿਛਲੇ ਕੁਛ ਦਿਨਾਂ ਤੋਂ ਜਲੰਧਰ ਵਿਚ ਦੂਸਰਾ ਚਾਂਸ ਹੈ ਕਿ ਕਿਸੀ ਦੇ ਘਰ ਵਿਚ ਬੰਬ ਸੁੱਟਿਆ ਗਿਆ ਹੋਵੇ।
ਇਸ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਪੰਜਾਬ ਵਿੱਚ ਕਨੂੰਨ ਵਿਵਸਥਾ ਪੂਰੀ ਤਰਹਾਂ ਨਾਲ ਫੇਲ ਹੋ ਚੁੱਕੀ ਹੈ । ਜਾ ਫਿਰ ਲੋਕਾਂ ਵਿਚ ਪੁਲੀਸ ਦਾ ਡਰ ਹੀ ਖਤਮ ਹੋ ਚੁੱਕਾ ਹੈ । ਬਾਕੀ ਪੁਲਸ ਨੇ ਜਿੱਥੇ ਬੰਬ ਡਿੱਗਿਆ ਸੀ ਉਸ ਜਗ੍ਹਾ ਨੂੰ ਸੀਲ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।