ਪੰਜਾਬ -(ਮਨਦੀਪ ਕੌਰ)- ਭਾਰਤ ਵਿੱਚ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਪਲਾਟਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪੇਂਡੂ ਇਲਾਕਿਆਂ ਦੇ ਵਿੱਚ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰਾਂ ਜਾਂ ਪਲਾਟਾਂ ਦੇ ਮਾਲਕਾਂ ਨੂੰ ਸਰਕਾਰ ਮਾਲਕਾਨਾ ਨਾਲ ਹੱਕ ਦੇਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਲਾਲ ਲਕੀਰ ਜਾਂ ਲਾਲ ਡੋਰੇ ਦੇ ਅੰਦਰ ਆਉਣ ਵਾਲੇ ਪਲਾਟਾਂ ਦੇ ਮਾਲਕਾਂ ਲਈ ਸਰਕਾਰ ਮਾਲਕਾ ਨਾ ਹੱਕ ਦੇਣ ਲਈ ਸੂਬੇ ਦੇ ਵਿੱਚ “ਮੇਰਾ ਘਰ ਮੇਰੇ ਨਾਮ “ਦੀ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਵਿੱਚ ਜੁੱਟੀ ਹੈ। ਇਹ ਯੋਜਨਾ ਅਗਲੇ ਸਾਲ ਜਾਨੀ 2026 ਤੱਕ ਪੂਰੀ ਹੋ ਜਾਵੇਗੀ। ਜਿਸ ਦੇ ਅਨੁਸਾਰ ਲਾਲ ਲਕੀਰ ਦੇ ਪਲਾਟ ਦੇ ਮਾਲਕਾਂ ਨੂੰ ਉਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇਗਾ ।
ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਹੈ ਪੇਂਡੂ ਖੇਤਰਾਂ ਵਿਚ ਕੰਪਿਊਟਰਾਈਜਡ ਰਿਕਾਰਡ ਆਫ ਰਾਈਟ ਬਣਾਣਾ ਅਤੇ ਜੀ ਆਈ ਐਸ ਨਕਸ਼ੇ ਬਣਾਉਣਾ ਹੈ। ਇਸ ਲਈ 2021 ਦੇ ਪੰਜਾਬ ਦੇ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਨਵੇਂ ਨਿਯਮ ਅਤੇ ਐਕਟ ਲਾਗੂ ਕੀਤੇ ਗਏ ਸਨ। ਜੋ ਇਸ ਯੋਜਨਾ ਦੇ ਵਿੱਚ ਲਾਗੂ ਕੀਤੇ ਗਏ ਅਧਿਕਾਰਾਂ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੰਦੇ ਹਨ। ਕਿਸ ਸੰਬੰਧ ਵਿੱਚ ਇੱਕ ਸੋਫਟਵੇਅਰ ਪੋਰਟਲ ਵੀ ਵਿਕਸਿਤ ਕੀਤਾ ਗਿਆ ਹੈ।