ਜਲੰਧਰ -( ਮਨਦੀਪ ਕੌਰ )- ਜਲੰਧਰ ਦੇ ਇਕ ਪੋਰਸ਼ ਏਰੀਏ ਵਿੱਚ ਪੈਂਦੇ ਤਾਜ਼ ਹੋਟਲ ਗੜਾ ਰੋਡ ਵਿੱਚੋ ਇਕ 9 ਸਾਲਾ ਬੱਚੀ ਦੇ ਗਾਇਬ ਹੋਣ ਦੀ ਖ਼ਬਰ ਸਾਮ੍ਹਣੇ ਆਈ ਹੈ । ਜਾਣਕਾਰੀ ਮੁਤਾਬਿਕ 9 ਸਾਲਾ ਬੱਚੀ ਪਾਰਕ ਵਿੱਚ ਖੇਡਣ ਗਈ ਸੀ। ਪਰ ਜਦੋਂ ਪਾਂ ਦੀ ਮਾ ਨੇ ਉਸ ਨੂੰ ਦੇਖਿਆ ਤਾ ਉਹ ਉੱਥੇ ਨਹੀਂ ਸੀ। ਜਿਸ ਤੋ ਬਾਅਦ ਆਸ ਪਾਸ ਬੱਚੀ ਦੀ ਖੋਜ ਕੀਤੀ ਗਈ ।ਪਰ ਜਦੋਂ ਉਸ ਦਾ ਕੋਈ ਪਤਾ ਨਾ ਲੱਗਾ ਤਾਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ।
ਦੱਸ ਦੇਈਏ ਕਿ ਇਹ ਬੱਚੀ 9 ਸਾਲ ਦੀ ਹੈ ਅਤੇ 19 ਤਰੀਕ ਦੀ ਘਰੋ ਗਾਇਬ ਹੈ । ਅੱਜ ਪੁਲੀਸ ਵੱਲੋ ਆਸਿਓ ਪਾਸਿਓਂ CCTV ਖੰਗਾਲੇ ਜਾ ਰਹੇ ਹਨ । ਤਾਂ ਜੌ ਬੱਚੀ ਦਾ ਕੋਈ ਸੁਰਾਗ਼ ਮਿਲ ਸਕੇ ।ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ।