ਬਰਨਾਲਾ -(ਮਨਦੀਪ ਕੌਰ )- ਪੰਜਾਬ ਵਿੱਚ ਕਤਲ ਦੀਆ ਵਾਰਦਾਤਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਪੰਜਾਬ ਦੇ ਬਰਨਾਲਾ ਵਿੱਚੋਂ ਦੇਖਣ ਨੂੰ ਮਿਲਿਆ। ਜਿਸ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬਰਨਾਲਾ ਦੇ ਰਾਮਬਾਗ ਰੋਡ ਉੱਤੇ ਇੱਕ ਖਾਲੀ ਪਲਾਟ ਵਿੱਚੋਂ ਇੱਕ 22 ਸਾਲਾ ਨੌਜਵਾਨ ਦੀ ਲਾਸ਼ ਖੂਨ ਨਾਲ ਲੱਥਪੱਥ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ । ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਸੋਮੀ ਸਿੰਘ ਨਿਵਾਸੀ ਬਸਤੀ ਬਰਨਾਲਾ ਦੇ ਰੂਪ ਵਿਚ ਹੋਈ ਹੈ। ਸੁਰਿੰਦਰ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ । ਅਤੇ ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ। ਓਹ ਹਿਮਾਚਲ ਪ੍ਰਦੇਸ਼ ਵਿਚ ਬੱਸਾਂ ਦੀਆ ਬਾਡੀਆਂ ਲਗਾਉਣ ਦਾ ਕੰਮ ਕਰਦਾ ਸੀ। ਅਤੇ ਪਿਛਲੇ ਅੱਠ ਦਿਨਾਂ ਤੋਂ ਉਹ ਆਪਣੇ ਦਾਦੀ ਦੇ ਭੋਗ ਦੇ ਲਈ ਬਰਨਾਲਾ ਆਇਆ ਹੋਇਆ ਸੀ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਰਿੰਦਰ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ ਅਤੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵੀ ਕਰਵਾਈ ਸੀ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਤਿੰਨ ਦਿਨ ਪਹਿਲਾਂ ਉਸ ਨੂੰ ਕੁਝ ਨੌਜਵਾਨ ਘਰੋਂ ਬੁਲਾ ਕੇ ਲੈ ਕੇ ਗਏ ਸੀ ਲੇਕਿਨ ਉਹ ਵਾਪਸ ਨਹੀਂ ਪਰਤਿਆ। ਇਸ ਘਟਨਾ ਦੇ ਸਮੇਂ ਮ੍ਰਿਤਕ ਦਾ ਫੋਨ ਘਰ ਦੇ ਵਿੱਚ ਹੀ ਪਿਆ ਹੋਇਆ ਸੀ। ਸੁਰਿੰਦਰ ਸਿੰਘ ਦੀ ਲਾਸ਼ ਖਾਲੀ ਪਲਾਟ ਦੀ ਕੰਧ ਦੇ ਕੋਲ ਪਈ ਹੋਈ ਮਿਲੀ। ਮ੍ਰਿਤਕ ਦੇ ਸਰੀਰ ਉੱਤੇ ਕੁੱਟ ਮਾਰਦੇ ਨਿਸ਼ਾਨ ਸਾਫ ਦੇਖਣ ਨੂੰ ਮਿਲ ਰਹੇ ਸਨ ਅਤੇ ਉਸਦਾ ਮੂੰਹ ਵੀ ਖੂਨ ਨਾਲ ਲੱਥ-ਪਤ ਹੋਇਆ ਪਿਆ ਸੀ। ਮੌਕੇ ਤੇ ਮ੍ਰਿਤਕ ਦੀ ਲਾਸ਼ ਤੇ ਕੋਲੋਂ ਸਟਿੰਗ ਕੋਲਡ ਡਰਿੰਕ ਦੀ ਬੋਤਲ ਵੀ ਮਿਲੀ ਹੈ ਅਤੇ ਇੱਕ ਮਾਚਿਸ ਦੀ ਡੱਬੀ ਵੀ ਬਰਾਮਦ ਹੋਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਓਹਨਾ ਦਾ ਪੁੱਤ ਕੋਈ ਵੀ ਨਸ਼ਾ ਨਹੀਂ ਸੀ ਕਰਦਾ ।
ਪਰਿਵਾਰਿਕ ਮੈਂਬਰਾਂ ਨੇ ਇਹ ਸ਼ੱਕ ਜਾਹਿਰ ਕੀਤਾ ਹੈ ਕਿ ਉਹਨਾਂ ਨੂੰ ਖਦਸਾ ਹੈ ਕਿ ਉਹਨਾਂ ਦੇ ਪੁੱਤਰ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਦਾਦੀ ਦੇ ਭੋਗ ਦੇ ਮਗਰੋਂ ਵੀ ਉਹਨਾਂ ਦੇ ਘਰ ਵਿੱਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਦੇ ਪਿਤਾ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਿੰਨਾ ਚਿਰ ਉਹ ਉਸ ਦੇ ਪੁੱਤਰ ਦੇ ਕਾਤਲਾਂ ਨੂੰ ਨਹੀਂ ਫੜਦੇ ਉਹ ਆਪਣੇ ਪੁੱਤਰ ਦਾ ਸੰਸਕਾਰ ਨਹੀਂ ਕਰਨਗੇ।
ਪੁਲਿਸ ਦਾ ਕਹਿਣਾ ਹੈ ਕਿ ਸੁਰਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਨੇ ਸਿਵਲ ਹਸਪਤਾਲ ਦੀ ਮੂਰਤੀ ਦੇ ਵਿੱਚ ਪੋਸਟਮਾਰਟਮ ਨਹੀਂ ਰਖਵਾ ਦਿੱਤਾ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

