ਅੰਮ੍ਰਿਤਸਰ -(ਮਨਦੀਪ ਕੌਰ )- ਇਸ ਸਮੇਂ ਦੀ ਸਭ ਤੋਂ ਵੱਡੀ ਮੰਦਭਾਗੀ ਖਬਰ ਅੰਮ੍ਰਿਤਸਰ ਦੇ ਵਿੱਚੋਂ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਅਨਪਛਾਤੇ ਨਿਹੰਗ ਸਿੰਘਾਂ ਦੇ ਵੱਲੋਂ ਇੱਕ 22 ਸਾਲਾਂ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਅੰਜਾਮ ਰਿਸ਼ਤੇਦਾਰੀ ਦੇ ਵਿੱਚ ਚਲਦੇ ਤਨਾਵ ਅਤੇ ਗਲਤ ਰਿਸ਼ਤਿਆਂ ਦੇ ਕਾਰਨ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਅਜੇਪਾਲ ਆਪਣੀ ਭੈਣ ਦਾ ਘਰ ਸੁਖ-ਸ਼ਾਂਤੀ ਨਾਲ ਵਸਾਉਣ ਦੇ ਲਈ ਆਪਣੇ ਜੀਜੇ ਨਾਲ ਗੱਲਬਾਤ ਕਰਨ ਜਾ ਰਿਹਾ ਸੀ । ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਪੁੱਤ ਰਿਸ਼ਤਿਆਂ ਦੀ ਬਲੀ ਚੜ ਗਿਆ।
ਦੱਸਿਆ ਜਾ ਰਿਹਾ ਹੈ ਕਿ ਅਜੇਪਾਲ ਦੇ ਜੀਜੇ ਦੇ ਨਜਾਇਜ਼ ਰਿਸ਼ਤੇ ਰੂਪਾ ਨਾਮ ਦੀ ਔਰਤ ਦੇ ਨਾਲ ਸੀ। ਜਿਸ ਕਾਰਨ ਉਸ ਦੀ ਭੈਣ ਅਕਸਰ ਦੁਖੀ ਰਹਿੰਦੀ ਸੀ ਅਤੇ ਤਨਾਵ ਦੇ ਵਿੱਚ ਰਹਿੰਦੀ ਸੀ। ਕੁਝ ਦਿਨਾਂ ਤੋਂ ਉਸ ਦਾ ਜੀਜਾ ਘਰ ਵੀ ਨਹੀਂ ਆ ਰਿਹਾ ਸੀ। ਕੱਲ ਕੰਮ ਤੋਂ ਵਾਪਿਸ ਘਰ ਆਉਂਦਿਆਂ ਅਜੇਪਾਲ ਨੇ ਕਿਹਾ ਕਿ ਆਪਾਂ ਜੀਜੇ ਨਾਲ ਬਹਿ ਕੇ ਗੱਲਬਾਤ ਕਰਦੇ ਹਾਂ ਕਿ ਜੋ ਗੱਲ ਹੈ ਘਰੇ ਨਿਬੇੜ ਲੈਦੇ ਹਾਂ ਇਦਾਂ ਰੋਲਾ ਪਾਣ ਦਾ ਕੋਈ ਫਾਇਦਾ ਨਹੀਂ ਹੈ।
ਪਰ ਜਦੋਂ ਉਹ ਪਿਛਲੀ ਗਲੀ ਦੇ ਵਿੱਚ ਰੂਪਾ ਦੇ ਘਰ ਗਏ ਤਾਂ ਉੱਥੇ ਇੱਕ ਨਿਹੰਗ ਸਿੰਘ ਰਹਿੰਦਾ ਸੀ ਜਿਸ ਵੱਲੋਂ ਅਜੇਪਾਲ ਨੂੰ ਧਮਕੀਆਂ ਦਿੱਤੀਆਂ ਗਈਆਂ। ਅਜੇਪਾਲ ਧਮਕੀਆਂ ਤੋਂ ਨਾ ਡਰਦਾ ਹੋਇਆ ਆਪਣੇ ਜੀਜੇ ਨੂੰ ਬਾਹਰ ਬੁਲਾਉਣ ਦੀ ਗੱਲ ਕਰ ਰਿਹਾ ਸੀ। ਇਨੇ ਨੂੰ ਦੋ ਨਿਹੰਗ ਸਿੰਘਣੀਆਂ ਆਈਆਂ ਜਿਸ ਨੇ ਅਜੇਪਾਲ ਦੀ ਮਾਂ ਅਤੇ ਭੈਣ ਦੇ ਨਾਲ ਬਦਸਲੂਕੀ ਕੀਤੀ ਅਤੇ ਉਹਨਾਂ ਦੇ ਢਿੱਡ ਦੇ ਵਿੱਚ ਲੱਤਾਂ ਵੀ ਮਾਰੀਆਂ। ਜਿਸ ਤੋਂ ਬਾਅਦ ਉਸ ਨਿਹੰਗ ਸਿੰਘ ਦੇ ਵੱਲੋਂ ਦੋ ਹੋਰ ਅਗਿਆਤ ਨਿਹੰਗ ਸਿੰਘਾਂ ਨੂੰ ਬੁਲਾਇਆ ਗਿਆ ਜਿਨਾਂ ਵੱਲੋਂ ਅਜੇਪਾਲ ਦੀ ਤਲਵਾਰ ਦੇ ਨਾਲ ਧੌਣ ਲਾ ਦਿੱਤੀ ਗਈ। ਅਤੇ ਉਸ ਦਾ ਗੁੱਟ ਵੀ ਵੱਟ ਦਿੱਤਾ ਗਿਆ। ਫਿਰ ਉਹ ਮੌਕੇ ਤੋਂ ਫਰਾਰ ਹੋ ਗਏ।
ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਉਹਨਾਂ ਅੱਗੇ ਆਤ ਅਨਪਛਾਤੇ ਨਿਹੰਗ ਸਿੰਘਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ 22 ਸਾਲਾਂ ਨੌਜਵਾਨ ਪੁੱਤ ਘਰੋਂ ਤੁਰ ਗਿਆ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਅੰਮ੍ਰਿਤਸਰ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਆਰੋਪੀਆਂ ਦੀ ਪਹਿਚਾਣ ਲਈ ਛਾਪੇਮਾਰੀ ਕਰ ਰਹੀ ਹੈ।

