ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਇੱਕ ਨਬਾਲਕ ਦੇ ਨਾਲ ਜਬਰ ਜਿਨਾਹ ਦਾ ਮਾਮਲਾ ਸਾਮ੍ਹਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਥਾਣਾ 1 ਦੀ ਪੁਲਿਸ ਨੇ ਪ੍ਰੋਪਰਟੀ ਡੀਲਰ ਨੌਸ਼ਾਦ ਅਲੀ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕੀਤਾ ਹੈ । ਇਲਜ਼ਾਮ ਹੈ ਕੇ ਨੌਸ਼ਾਦ ਅਲੀ ਨੇ 15 ਸਾਲ ਦੀ ਨਬਾਲਿਕਾ ਨਾਲ ਦੁਸ਼ਕਰਮ ਕੀਤਾ ਹੈ ।
ਨੌਸ਼ਾਦ ਅਲੀ ਇਸ ਤੋਂ ਪਹਿਲਾਂ ਅਲਪ ਸੰਖਿਆ ਪਾਰਟੀ ਦਾ ਮੈਂਬਰ ਵੀ ਰਹਿ ਚੁੱਕਾ ਹੈ। ਸ਼ਿਵ ਨਗਰ ਦਾ ਰਹਿਣ ਵਾਲਾ ਨੌਸ਼ਾਦ ਅਲੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਥਾਣਾ ਇਕ ਦੇ ਇੰਚਾਰਜ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਨਾਬਾਲਿਕਾ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ ਅੱਗੇ ਦੀ ਕਾਰਵਾਈ ਮੈਡੀਕਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।