ਜਲੰਧਰ -(ਮਨਦੀਪ ਕੌਰ )- ਕਈ ਵਾਰ ਅਸੀਂ ਆਪਣੀ ਸੁੱਖ ਸੁਵਿਧਾ ਲਈ ਅਤੇ ਘਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਆਪਣੇ ਬੱਚਿਆਂ ਦੇ ਹੱਥ ਵਿੱਚ ਮੋਬਾਇਲ ਦੇ ਦਿੰਨੇ ਹਾਂ ਤਾਂ ਕਿ ਉਹ ਮੋਬਾਈਲ ਦੇ ਜਰੀਏ ਵਿਅਸਤ ਰਹਿਣ। ਪਰ ਅਸੀਂ ਇਹ ਭੁੱਲ ਜਾਨੇ ਹਾਂ ਕਿ ਇਹ ਇਲੈਕਟਰੋਨਿਕ ਵਸਤੂਆਂ ਸਾਡੇ ਬੱਚਿਆਂ ਦੇ ਲਈ ਸੁਰੱਖਿਅਤ ਹਨ ਜਾਂ ਨਹੀਂ। ਅਜਿਹਾ ਹੀ ਇੱਕ ਮਾਮਲਾ ਫਿਲੋਰ ਦੇ ਕੋਲ ਪੈਂਦੇ ਪਿੰਡ ਸੰਗ ਢੇਸੀਆਂ ਤੋਂ ਸੁਣਨ ਨੂੰ ਮਿਲਿਆ ਹੈ ।
ਜਿੱਥੇ ਇੱਕ 10 ਸਾਲਾ ਬੱਚੇ ਦੇ ਹੱਥ ਵਿੱਚ ਮੋਬਾਇਲ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰ ਛੋਟੂ ਯਾਦਵ ਦਾ ਕਹਿਣਾ ਹੈ ਕਿ ਉਸ ਦਾ 10 ਸਾਲਾਂ ਪੁੱਤਰ ਮੋਬਾਇਲ ਚਲਾ ਰਿਹਾ ਸੀ ਅਤੇ ਮੋਬਾਇਲ ਚਲਾਉਂਦਾ ਹੋਇਆ ਹੀ ਬਾਥਰੂਮ ਦੇ ਵਿੱਚ ਚਲਾ ਗਿਆ ਅਚਾਨਕ ਉਸਦੇ ਹੱਥ ਦੇ ਵਿੱਚ ਮੋਬਾਇਲ ਫੱਟ ਗਿਆ ਅਤੇ ਉਸਦੇ ਹੱਥ ਸੜ ਗਏ ਉਹ ਚੀਕਦਾ ਹੋਇਆ ਬਾਥਰੂਮ ਦੇ ਵਿੱਚੋਂ ਬਾਹਰ ਨਿਕਲਿਆ। ਜਦੋਂ ਉਸਦੀ ਮਾਂ ਭੱਜ ਕੇ ਉਸਦੇ ਕੋਲ ਪਹੁੰਚੀ ਅਤੇ ਬਾਥਰੂਮ ਦੇ ਵਿੱਚ ਜਾ ਕੇ ਦੇਖਿਆ ਤਾਂ ਮੋਬਾਈਲ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ:-
ਇਕ ਵਾਰ ਫਿਰ ਧਮਾਕਿਆਂ ਦੀ ਅਵਾਜ ਨਾਲ ਦਹਿਲ ਉੱਠੀ ਦਿੱਲੀ। ਜਾਂਚ ਵਿੱਚ ਲਗੀਆ ਟੀਮਾਂ।
ਛੋਟੂ ਯਾਦਵ ਦਾ ਕਹਿਣਾ ਹੈ ਕਿ ਇਹ ਹਾਦਸਾ ਕਿਸੇ ਦੇ ਨਾਲ ਵੀ ਹੋ ਸਕਦਾ ਹੈ। ਉਸਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੋਬਾਈਲ ਫੋਨਾਂ ਤੇ ਵਿਅਸਤ ਰੱਖਣ ਦੀ ਬਜਾਏ ਬਾਹਰੀ ਖੇਡਾਂ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੋਬਾਈਲ ਫੋਨ ਨਾ ਹੀ ਸਾਡੇ ਬੱਚਿਆਂ ਦੀ ਸਿਹਤ ਤੇ ਬੁਰਾ ਅਸਰ ਪਾਉਂਦਾ ਹੈ ਨਾਲ ਹੀ ਮਾਨਸਿਕ ਵਿਕਾਸ ਉੱਤੇ ਵੀ ਤਗੜਾ ਪ੍ਰਭਾਵ ਛੱਡਦਾ ਹੈ। ਇਸ ਲਈ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਜਿਆਦਾਤਰ ਦੂਰ ਹੀ ਰੱਖਣਾ ਚਾਹੀਦਾ ਹੈ।
ਇਹ ਘਟਨਾ ਇੱਕ ਮਾਪਿਆਂ ਦੇ ਲਈ ਅਹਿਮ ਸਬਕ ਰਹੇਗੀ ਕਿ ਉਹ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣ ਅਤੇ ਬਾਹਰੀ ਖੇਡਾਂ ਲਈ ਜਿਆਦਾ ਉਤਸਾਹਿਤ ਕਰਨ।

