ਨੈਸ਼ਨਲ ਡੈਸਕ – ਰਾਜਸਥਾਨ ਦੇ ਭੀੜਵਾਲਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਕਿਸੇ ਵਿਅਕਤੀ ਵੱਲੋਂ 10 12 ਸਾਲ ਦੇ ਬੱਚੇ ਨੂੰ ਪੱਥਰਾ ਦੇ ਥੱਲੇ ਜਿੰਦਾ ਸੁੱਟ ਦਿੱਤਾ ਗਿਆ। ਹੇ ਮਾਨੀਅਤ ਦੀ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਪਤਾ ਚੱਲਿਆ ਕਿ ਬੱਚੇ ਦੇ ਮੂੰਹ ਦੇ ਵਿੱਚ ਪੱਥਰ ਪਾ ਕੇ ਉਸਨੂੰ ਫੇਵਿਕਵਿਕ ਦੇ ਨਾਲ ਚਿਪਕਾ ਦਿੱਤਾ ਗਿਆ ਤਾਂ ਕਿ ਬੱਚੇ ਦੀ ਰੋਣ ਦੀ ਆਵਾਜ਼ ਬਾਹਰ ਨਾ ਆਵੇ।
ਜਦੋਂ ਇੱਕ ਚਰਵਾਹਾ ਆਪਣੀਆਂ ਬੱਕਰੀਆਂ ਨੂੰ ਜੰਗਲ ਦੇ ਵਿੱਚ ਚਾਰਾ ਚਰਵਾ ਰਿਹਾ ਸੀ ਤਾਂ ਉਹਨੂੰ ਪੱਥਰਾਂ ਦੇ ਥੱਲਿਓਂ ਕਿਸੇ ਬੱਚੇ ਦੇ ਰੋਣ ਦੀ ਬਹੁਤ ਹੀ ਹੌਲੀ ਜਹੀ ਆਵਾਜ਼ ਆਈ। ਜਦੋਂ ਉਸ ਨੇ ਕਰੀਬ ਜਾ ਕੇ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ। ਪੱਥਰਾਂ ਦੇ ਥੱਲੇ ਇੱਕ ਨਵਜਾਤ ਬੱਚਾ ਦੱਬਿਆ ਹੋਇਆ ਸੀ। ਚਰਵਾਹੇ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਅਤੇ ਪੁਲਿਸ ਵਾਲਿਆਂ ਨੂੰ ਦਿੱਤੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਬੱਚੇ ਨੂੰ ਪੱਥਰਾਂ ਦੇ ਵਿੱਚੋਂ ਬਾਹਰ ਕੱਢਿਆ ਅਤੇ 108 ਡਾਇਲ ਐਬੂਲੈਂਸ ਨੂੰ ਫੋਨ ਕੀਤਾ। ਜਿਸ ਦੀ ਮਦਦ ਦੇ ਨਾਲ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਭੀੜ ਵਾਲਾ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਗਰਮ ਪੱਥਰਾਂ ਦੇ ਥੱਲੇ ਦੱਬੇ ਰਹਿਣ ਦੇ ਕਾਰਨ ਉਸ ਦਾ ਸਰੀਰ ਪੂਰੀ ਤਰਾਂ ਸੜ ਗਿਆ ਹੈ। ਪਰ ਹੁਣ ਉਸ ਦੀ ਹਾਲਤ ਵਿੱਚ ਸੁਧਾਰ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਮੁਜਰਮ ਦੀ ਤਲਾਸ਼ ਕਰ ਰਹੀ ਹੈ ਜਿਸ ਨੇ ਇਨਾ ਹਵਾਨੀਅਤ ਭਰਿਆ ਕੰਮ ਇਸ ਬੱਚੇ ਦੇ ਨਾਲ ਕੀਤਾ।

