ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਚੋਰੀ ਦੀਆ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਜਿਸ ਦਾ ਤਾਜ਼ਾ ਮਾਮਲਾ ਅਵਤਾਰ ਨਗਰ ਤੋਂ ਸਾਮ੍ਹਣੇ ਆ ਰਿਹਾ ਹੈ । ਜਿੱਥੇ ਇੱਕ ਚੋਰ ਵਲੋ ਗੇਟ ਟਪ ਕੇ ਗੁਰੂਦਵਾਰਾ ਦੇ ਅੰਦਰ ਦਾਖਿਲ ਹੁੰਦਾ ਹੈ । ਜਿਸ ਨੂੰ ਉਥੇ ਲੱਗੇ cctv ਕੈਮਰੇ ਦੇ ਜਰੀਏ ਪ੍ਰਬੰਧਕਾ ਵਲੋ ਦੇਖ ਲਿਆ ਜਾਂਦਾ ਹੈ । ਓਹਨਾ ਵਲੋ ਤੁਰਨ ਮੁਸ਼ਤੈਦੀ ਦਿਖਾਉਂਦੇ ਹੋਏ ਚੋਰ ਨੂੰ ਰੰਗੇ ਹੱਥੀ ਫੜ ਲਿਆ ਹੈ। ਇਹ ਘਟਨਾ ਦੇਰ ਰਾਤ ਤਕਰੀਬਨ 11.30 ਵਜੇ ਦੀ ਹੈ । ਲੋਕਾਂ ਵੱਲੋਂ ਚੋਰ ਨੂੰ ਮੌਕੇ ਉੱਤੇ ਫੜ ਕੇ ਚੰਗੀ ਤਰ੍ਹਾ ਸ਼ਿਤਰ ਪਰੇਡ ਕੀਤੀ ਗਈ।
ਇਸ ਦੌਰਾਨ ਓਥੇ ਮੌਜੂਦ ਲੋਕਾਂ ਵੱਲੋਂ ਚੋਰ ਦੀ ਵੀਡੀਓ ਬਣਾ ਲਈ ਹੈ । ਜਿਸ ਵਿਚ ਚੋਰ ਖੁਦ ਮੰਨ ਰਿਹਾ ਹੈ ਕੇ ਓਹ ਗੁਰੂਦਵਾਰਾ ਸਾਹਿਬ ਵਿੱਚ ਚੋਰੀ ਕਰਨ ਹੀ ਆਇਆ ਸੀ । ਫੜੇ ਜਾਣ ਤੋਂ ਬਾਅਦ ਲੋਕਾਂ ਵੱਲੋਂ ਇਸ ਨਾਲ ਬਹੁਤ ਕੁੱਟਮਾਰ ਕੀਤੀ ਗਈ । ਨਾਲ ਦੀ ਨਾਲ ਹੀ ਇੱਕ ਨੌਜਵਾਨ ਵੱਲੋਂ ਇਹ ਵੀਡਿਉ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਗਈ। ਜਿਸ ਵਿਚ ਸਿੱਖ ਰਿਹਾ ਹੈ ਕੇ ਕਿਵੇਂ ਚੋਰ ਦੇ ਸਿਰ ਵਿੱਚੋ ਖੂਨ ਨਿਕਲ ਰਿਹਾ ਹੈ ।
ਕਾਫੀ ਦੇਰ ਹੰਗਾਮਾ ਹੋਣ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ । ਅਤੇ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦਰਜ ਕਰ ਕੇ ਚੋਰ ਨੂੰ ਕਾਬੂ ਕਰ ਲਿਆ ਹੈ।

