ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਪੈਂਦੇ ਮਕਸੂਦਾ ਮੰਡੀ ਦੇ ਵਿੱਚ ਸਥਿਤੀ ਇੱਕ ਦੁਕਾਨ ਦੇ ਵਿੱਚੋਂ ਚੋਰ ਦੇ ਵੱਲੋਂ ਨਗਦੀ ਚੋਰੀ ਕੀਤੀ ਗਈ ਅਤੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਉਥੋਂ ਦੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕੇ ਚੋਰ ਕਿਵੇਂ ਚੋਰੀ ਕਰ ਰਿਹਾ ਹੈ। ਪਹਿਲਾਂ ਉਹ ਦੇਖਦਾ ਹੈ ਕਿ ਦੁਕਾਨ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੈ । ਜਿਸ ਤੋਂ ਬਾਅਦ ਉਹ ਕਾਊਂਟਰ ਉੱਤੇ ਚੜਦਾ ਹੈ ਅਤੇ ਕਾਉੰਟਰ ਦੀ ਤਿਜੋਰੀ ਖੋਲ ਕੇ ਉਸਦੇ ਵਿੱਚੋਂ 50 ਹਜਾਰ ਰੁਪਏ ਦੀ ਨਗਦੀ ਕੱਢ ਲੈਂਦਾ ਹੈ।
ਜਿੱਦਾਂ ਹੀ ਚੋਰ ਦੁਕਾਨ ਦੇ ਵਿੱਚੋਂ ਪੈਸੇ ਕੱਢਦਾ ਹੈ ਤਾਂ ਦੁਕਾਨਦਾਰ ਬਾਹਰ ਆ ਜਾਂਦਾ ਹੈ ਅਤੇ ਮੌਕਾ ਦੇਖ ਕੇ ਚੋਰ ਫਰਾਰ ਹੋ ਜਾਂਦਾ ਹੈ। ਹਾਲਾਂਕਿ ਇਸ ਘਟਨਾ ਦੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਵੀ ਮੌਕੇ ਉੱਤੇ ਖੜ੍ਹਾ ਹੁੰਦਾ ਹੈ । ਪਰ ਚੋਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ । ਇਸ ਸਾਰੀ ਘਟਨਾ ਦੀ ਜਾਣਕਾਰੀ ਮਕਸੂਦ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਗਈ ਹੈ ।ਪੁਲਿਸ ਦਾ ਕਹਿਣਾ ਹੈ ਕੇ ਉਹ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲੈਣ ਗੇ।
ਪੀੜਤ ਦਾ ਕਹਿਣਾ ਹੈ ਕਿ ਉਸ ਦੀ ਦੁਕਾਨ ਭਾਰਤ ਬੈਕਰੀ ਦੇ ਨਾਮ ਤੇ ਮਕਸੂਦਾ ਮੰਡੀ ਦੇ ਵਿੱਚ ਸਥਿਤ ਹੈ ।ਦੁਪਹਿਰ ਦੇ ਸਮੇਂ ਦੁੱਧ ਦੀ ਸਪਲਾਈ ਆਈ ਹੋਈ ਸੀ ਅਤੇ ਉਹ ਦੁੱਧ ਦੀਆਂ ਟਰੇਆਂ ਨੂੰ ਅੰਦਰ ਸਹੀ ਤਰੀਕੇ ਨਾਲ ਰੱਖਣ ਦੇ ਵਿੱਚ ਵਿਅਸਤ ਸੀ। ਇਸੇ ਦਰਮਿਆਨ ਇਕ ਚੋਰ ਦੁਕਾਨ ਉੱਤੇ ਆਉਂਦਾ ਹੈ ਅਤੇ ਦੇਖਦਾ ਹੈ ਕਿ ਦੁਕਾਨ ਦੇ ਵਿੱਚ ਕੋਈ ਨਹੀਂ ਹੈ ।ਉਹ ਦੁਕਾਨ ਦੇ ਕਾਊਂਟਰ ਉੱਤੇ ਬੈਠ ਕੇ ਦੁਕਾਨ ਦਾ ਗੱਲਾਂ ਖੋਲਦਾ ਹੈ ਅਤੇ ਵਿੱਚੋਂ 50 ਦੀ ਨਗਦੀ ਕੱਢ ਲੈਂਦਾ ਹੈ। ਜਿੰਨੀ ਦੇਰ ਨੂੰ ਦੁਕਾਨਦਾਰ ਬਾਹਰ ਆਂਦਾ ਹੈ ਚੋਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਜਾਂਦਾ ਹੈ।

